ਪਾਕਿਸਤਾਨ ਦੀ ਵਾਰ (ਵਾਰਤਾ)

(ਪੰਜਾਬ ਦੀ ਵੰਡਦੇ ਦੁਖਾਂਤ ਤੋਂ ਟਰੀ ਨਜ਼ਮ)

ਸਾਡੇ ਬਾਬੇ ਲੀਕਾਂ ਚੁਮਿਆਂ ਸਾਨੂੰ ਮੱਤ ਕੀ ਆਉਣੀ
ਅੰਗ ਲਮਕਣ ਨੰਗੀ ਤਾਰ ਤੇ ਵਿਚ ਰੱਤ ਕੀ ਆਉਣੀ
ਅਸੀਂ ਝੋ ਟੂ ਝੋਟੀ ਖੇਡ ਕੇ ਇੱਕ ਸੱਚ ਬਣਾਇਆ
ਫ਼ਿਰ ਇਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ
ਅਸੀਂ ਪਾਕ ਪਲੀਤੇ ਪਾਣੀਆਂ ਵਿਚ ਰੱਜਦੇ ਜਾਈਏ
ਯਾਂ ਹੱਸੀਏ ਘੂਰੀ ਵੱਟ ਕੇ ਯਾਂ ਖਿਝਦੇ ਜਾਈਏ
ਕੋਈ ਨੇਜ਼ੇ ਅਤੇ ਸੱਚ ਵੀ ਉੱਥੇ ਨਹੀਂ ਪਚਣਾ
ਭਾਵੇਂ ਈਸਾ ਮੁੜ ਕੇ ਆ ਜਾਏ ਉੱਥੇ ਨਹੀਂ ਬਚਣਾ
ਅਸੀਂ ਅੱਖਾਂ ਮਲ ਮਿਲ ਵੇਖੀਏ ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ
ਚੰਗਾ ਈ ਸੀ ਪੱਤਰਾ ਜੇ ਦੇਸ ਚ ਰਹਿੰਦੇ
ਸਾਨੂੰ ਆਨ ਅੰਗਰੇਜਾਂ ਰੋਲਿਆ ਸਾਡੇ ਬਾਬੇ ਕਹਿੰਦੇ
ਅਸੀਂ ਜਿੱਤੇ ਵਿਚ ਪੰਜਾਲੀਆਂ ਹੱਲ ਬਣ ਗਏ ਫਾਈਆਂ
ਅਸੀਂ ਖੇਤਾਂ ਵਿਚ ਈ ਬੀਜੀਆਂ ਕਈ ਸਾਲ ਛਮਾਈਆਂ
ਅਸੀਂ ਵਿਲਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ
ਫ਼ਿਰ ਲੱਤਾਂ ਕੁਡੀਆਂ ਚੌਧਰੀ ਅਸੀਂ ਘੁਟਨ ਲੱਗ ਪਏ
ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ ਉੱਚ ਸਾਇਆ
ਅਖ਼ੇ ਬੋਤਲ ਚੋਂ ਨਹੀਂ ਪਿਓ ਨਾ ਇਹ ਦਮ ਕਰਵਾਇਆ
ਅਸੀਂ ਛੁੱਟੀ ਚੁਰਾਵਣ ਲੈ ਗਏ ਕਿੰਜ ਬੂਹਾ ਨਿਕਲੇ
ਜਿਉਂ ਬੀਨ ਵਜਾਈਏ ਰੁਡ ਤੇ ਤਾਂ ਚੂਹਾ ਨਿਕਲੇ
ਗਏ ਵੱਡੇ ਬਾਹਰ ਵਲੈਤ ਚੋਂ ਸ਼ਾਹੂਕਾਰ ਲਿਆਏ
ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ
ਜਦ ਸ਼ੀਸ਼ੇ ਮੂਹਰੇ ਆ ਗਏ ਬਣ ਅਫ਼ਲਾਤੂਨੀ
ਤਦ ਸ਼ਕਲਾਂ ਦੱਸਿਆਂ ਕਾਲੀਆਂ ਹੱਥ ਖ਼ੂਨੋ ਖ਼ੂਨੀ
ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਭਲੇ
ਸਾਡੇ ਆਪਣੀਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ
ਸਾਨੂੰ ਸੁਰਤ ਨਾ ਆਈ ਹੋਵੰਦੇ ਕਿੰਜ ਘਾਟੇ ਵਾਧੇ
ਅਸੀਂ ਬਾਂਦਰ ਕਲਾ ਖੇਡਿਆ ਤੇ ਛਤਰ ਖਾਦੇ
ਸਾਨੂੰ ਟਿਕਦਾ ਫਾਹ ਲੈ ਗਿਆ ਸੀ ਮੁੱਲਾਂ ਵੱਲੇ
ਦੋ ਮਾਲਿਕ ਜੁੜ ਕੇ ਬਾ ਗਏ ਅਸੀਂ ਲੱਖਾਂ ਕਿਲੇ
ਸਾਡਾ ਗੁਣਾ ਮਿੱਲ ਨੇ ਪੀੜੀ੍ਹ ਰੂਹ ਰੱਤੀ ਨਕਲੀ
ਇਸ ਰੁੱਤ ਚੋਂ ਪੱਗਾਂ ਵਾਲਿਆਂ ਦੀ ਪਤੀ ਨਕਲੀ
ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੇ ਗਈ
ਸਾਡਾ ਮਿੱਟੀ ਵਿਚ ਮੂੰਹ ਤਿਨ ਕੇ ਸਾਡੇ ਸਿਰ ਤੇ ਬਾ ਗਈ
ਕੀ ਦੱਸਾਂ ਸਾਹ ਦੀਏ ਮਨਡੀਏ ਕਿੰਜ ਮੰਦਾ ਹੁੰਦਾ
ਮੈਂ ਰੱਬ ਨਾਲ਼ ਦੁੱਖੜੇ ਫੋਲਦਾ ਜੇ ਬੰਦਾ ਹੁੰਦਾ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 52