ਅੱਖ ਜਾਂ ਵੇਖਣ ਵਾਲੀ ਦੇਸੀ

ਅੱਖ ਜਾਂ ਵੇਖਣ ਵਾਲੀ ਦੇਸੀ
ਆਪੇ ਯਾਰ ਵਿਖਾਲੀ ਦੇਸੀ

ਮੈਂ ਕੀ ਡਰਨਾ ਧੁੱਪਾਂ ਕੋਲੋਂ
ਛਾਂ ਜਦ ਕਮਲੀ ਕਾਲ਼ੀ ਦੇਸੀ

ਮਿਲ ਪਏ ਜਾਸੀ ਹੰਝੂਆਂ ਦਾ
ਫੜ ਕੇ ਰੌਣ ਨੂੰ ਜਾਲ਼ੀ ਦੇਸੀ

ਮੈਨੂੰ ਅਮਨ ਦਾ ਸਬਕ ਪੜ੍ਹਾ ਕੇ
ਹੱਥ ਸ਼ਰੀਕ ਦੋਨਾਲੀ ਦੇਸੀ

ਲੋੜ ਕੀ ਉਹਨੂੰ ਤੀਰ ਤਫ਼ਨਗ ਦੀ
ਨੈਣਾਂ ਨਾਲ਼ ਭੰਵਾਲੀ ਦੇਸੀ

ਮੇਰੀ ਭੁੱਖ ਦੇ ਜਾਨੋਂ ਦੱਸਿਆ
ਐਤਕੀ ਭਰਵੀਂ ਥਾਲੀ ਦੇਸੀ

ਅੱਜ ਤਾਈਂ ਜਿੰਨੇ ਹਾਸੇ ਵੰਡੇ
ਕਿੰਜ ਹਨੂਆਂ ਦੀ ਪਾਲ਼ੀ ਦੇਸੀ

ਪਿਆਰ ਨਿਸ਼ਾਨੀ ਯਾਰ ਸਿਕੰਦਰ
ਕਿਹਨੂੰ ਮੁੰਦਰੀ ਵਾਲੀ ਦੇਸੀ