ਨਿੰਦਰ ਨੂੰ ਅੰਗਿਆਰੀ ਲਾ

ਨਿੰਦਰ ਨੂੰ ਅੰਗਿਆਰੀ ਲਾ
ਸਰਗੀ ਉੱਠ ਕੇ ਤਾਰੀ ਲਾ

ਉਹਦੇ ਪੈਰ ਮਲੂਕ ਨੇ ਸੜਦੇ
ਬੂਹੇ ਨਾਲ਼ ਅਸਵਾਰੀ ਲਾ

ਚੰਨ ਚੁਣ ਕੰਡੇ ਪਾ ਲਏ ਝੋਲ਼ੀ
ਹਰ ਰਸਤੇ ਫਲਵਾਰੀ ਲਾ

ਭੀੜ ਕੇ ਨਫ਼ਰਤ ਵਾਲਾ ਬੂਹਾ
ਅੱਖੀਂ ਪਿਆਰ ਦੀ ਬਾਰੀ ਲਾ

ਦੁਨੀਆ ਸਾਰੀ ਕੂੜ ਪਸਾਰਾ
ਚਿੱਤ ਨਾ ਕਰਮਾਂ ਮਾਰੀ ਲਾ

ਘਟਾ ਪਾ ਗ਼ਰੂਰਾਂ ਤੇ
ਚੱਲ ਮਸੀਤੇ ਭਾਰੀ ਲਾ