ਸਾਵੇ ਪੈਰ

ਪਿੰਡੇ ਸਾਂਝੇ ਕਰਨ ਤੋਂ ਪਹਿਲਾਂ
ਮੈਂ ਤੈਨੂੰ ਕੁਝ ਗੱਲਾਂ ਕਹਿ ਲਾਂ?
ਤਾਂਘ ਦੀ ਬਲਦੀ ਛਾਵੇਂ ਬਹਿ ਕੇ
ਕੁੱਝ ਚਿਰ ਆਪਣੀ ਹੋਂਦ ਨਾਲ਼ ਖਾ ਲਾਂ?

ਭਾਰ ਵਸਲ ਦਾ ਸਹਾਰ ਲਵੀਂਗਾ?
ਵਿਚ ਹੋਵਾਂ ਤੇ ਬਾਹਰ ਰਹਵੇਂਗਾ?
ਬਾਲ ਜਿਵੇਂ ਕਰਦੇ ਨੇਂ ਮਾਂ ਦਾ
ਮੇਰਾ ਖਿਹੜਾ ਨਿੱਤ ਕਰੇਂਗਾ?
ਝੱਖੜ, ਕਿੰਨੀਆਂ, ਮੀਂਹ ਲਵੀਂਗਾ?
ਮੇਰਾ ਤਿਖਾ ਬੋਲ ਸਹਵੀਂ ਗਾ?
ਮੇਰਾ ਦਿਲ ਰੱਖਣ ਦੀ ਚਾਹ ਵਿਚ
ਮੇਰੇ ਝੂਠ ਨੂੰ ਸੱਚ ਕਹਿਵੇਂਗਾ?

ਮੇਰੇ ਸੁਫ਼ਨੇ ਮੇਰੀਆਂ ਅੱਖਾਂ
ਮੇਰੇ ਕਿੰਨੇ ਨੇਂ ਔਕੜਾਂ ਲੱਖਾਂ
ਮੇਰੇ ਆਪਣੇ ਅੰਦਰ ਵਸੇ
ਥਲ ਉਜਾੜ ਤੇ ਰੱਬ ਦੀਆਂ ਰੁੱਖਾਂ

ਮੇਰਾ ਦਿਲ ਨਹੀਂ ਕਿਤੇ ਵੀ ਬਹਿੰਦਾ
ਪੁੱਠਾ, ਸਿੱਧਾ, ਮੂਧਾ ਪੈਂਦਾ
ਆਪਣੀ ਮਰਜ਼ੀ ਜੀਵਨ ਦੀ ਖ਼ਾਤਿਰ
ਖੇਡ ਤਮਾਸ਼ੇ ਲਾਈ ਰਹਿੰਦਾ

ਪਿੰਡੇ ਸਾਂਝੇ ਹੋਏ ਨਹੀਂ ਹਾਲ਼ੀ
ਸੋਚ ਸਮਝ ਲੈ ਕਾਹਦੀ ਕਾਹਲ਼ੀ
ਸੜ ਕੇ ਸੁਆਹ ਵੀ ਹੋ ਸਕਨਾਂ ਐਂ
ਜੇ ਤੂੰ ਸਾਂਝ ਦੀ ਅੱਗ ਏ ਬਾਲੀ
ਕਦੀ ਤੇ ਤੈਨੂੰ ਕੁੱਝ ਨਹੀਂ ਲੱਭਣਾਂ
ਕਦੀ ਤੋਂ ਇਥੋਂ ਚੁੱਕ ਚੁੱਕ ਹਨਭਨਾਂ
ਕਦੀ ਤੂੰ ਮੇਰੇ ਆਲ ਦੁਆਲੇ
ਕਦੀ ਮੈਂ ਤੇਰੇ ਉੱਤੇ ਫਬਣਾਂ

ਤੇਰੀ ਸੋਚਦੀ ਹੱਦ ਵੀ ਕੀ ਏ
ਪਿੰਡਾ ਅਤੇ ਥੱਲੇ ਜੀ ਏ
ਯਿਸੂ ਪੰਜੂ ਹਾਰ ਤੇ ਡੋਲੀ
ਜਿੰਨਾ ਤੇਰਾ ਏ, ਮੇਰਾ ਵੀ ਏ

ਪਿੰਡੇ ਸਾਂਝੇ ਕਰਨ ਤੋਂ ਪਹਿਲਾਂ
ਮੈਂ ਤੈਨੂੰ ਬੱਸ ਇਹ ਸੀ ਕਹਿਣਾਂ
ਮੈਂ ਆਂ ਸਾਵੇ ਪੈਰਾਂ ਵਾਲੀ
ਤੇਰੇ ਪੱਲੇ ਨਹੀਂ ਰਹਨਾਂ