ਕੁੱਝ ਪੈਂਡਾ ਮੇਰੇ ਪੈਰਾਂ ਕੀਤਾ
ਕੁੱਝ ਕ੍ਰਿਸਨ ਹਨ ਪੀੜਾਂ
ਜਿੰਦ ਦੀ ਪੂਰੀ ਵੇਲਣ ਘੱਤੀ
ਤੇ ਚੰਗੀ ਰੇਤ ਨਪੀੜੀ
ਰੁੱਤ ਦੀ ਰੂਹ ਦੇ ਸੋਮੇ ਫੁੱਟ ਪਏ
ਰਸਤਾ ਬਣੀਆਂ ਸੈਰਾਂ
ਰਾਹੀਆਂ ਰਸਤੇ ਹਾਦੀ ਮੰਨ ਲਏ
ਤੇ ਟੁਰ ਪਏ ਵਾਂਗ ਅਸੀਰਾਂ
ਘੁਥੀ ਖ਼ਲਕਤ ਭੱਜ ਅਠੀਜੀ
ਰਾਹ ਤੇ ਲੱਗ ਗਈਆਂ ਭੀੜਾਂ
ਥੋੜੇ ਰਾਹੀ ਢੇਰ ਸ਼ਿਕਾਰੀ
ਰੁੱਤ ਨੂੰ ਵਾਨਦੇ ਸੁੰਘਦੇ
ਰਾਹੀ ਝੁਕ ਝੁਕ ਦੂਰ ਖਲੋਣ ਤੇ
ਰਾਹ ਤੋਂ ਮੂਲ ਨਾ ਲੰਘਦੇ
ਮੈਂ ਰਸਤੇ ਨੂੰ ਰਾਹਬਰ ਮੁਨੀਆਂ
ਖ਼ੈਰ ਖ਼ੁਦਾ ਤੋਂ ਮੰਗਦੇ
ਲੋਕੀ ਸਭ ਕੁੱਝ ਜਾਣ ਗਏ ਪ੍ਰ
ਬੋਲ ਨਾ ਸਕੇ ਸੰਗਦੇ
ਰਸਤੇ ਦੇ ਵਿਚ ਨੀਂਦ ਦਾ ਡੇਰਾ
ਜਸਰਾਂ ਬੇਲੇ ਭੰਗ ਦੇ
ਰਾਹਵਾਂ ਸਾਨੂੰ ਰਾਹੇ ਸੁੱਟਿਆ
ਕਰ ਟੋਟੇ ਕੱਚ ਦੀ ਵਿੰਗ ਦੇ
ਜੋਗੀ ਅਲ਼ਖ ਜਗਾਵਨ ਵੀ ਤੇ
ਸੱਪ ਦੀ ਜੂਹ ਨਈਂ ਲੰਘਦੇ
ਹੀਰ ਨੂੰ ਸੀਦੇ ਦੇ ਨਾਲ਼ ਮੰਗਿਆ
ਚੂਚਕ ਮਿਹਰ ਨੇ ਝੰਗ ਦੇ
ਰਾਂਝਣ ਗੱਲ ਪਰਨਾਉਣ ਟੁਰਿਆ
ਜੇਰੇ ਵੇਖ ਮਲੰਗ ਦੇ
ਲੋਕੀ ਸਭ ਕੁੱਝ ਜਾਣ ਗਏ ਪ੍ਰ
ਬੋਲ ਨਈਂ ਸਕੇ ਸੰਗਦੇ