ਰਾਤ ਦਾ ਕੀ ਏ

ਗੂੰਗੀ ਵਆ
ਤੇ ਹਲਦਾ ਬੂਹਾ 
ਗੁਝੀਆਂ ਚੀਕਾਂ
ਡਰਦੀਆਂ ਕਧਾਂ ਦੇ ਲੇ ਕਿਰਦੇ 
ਅਸਮਾਨਾਂ ਤੇ 
ਟੁੱਟਦੇ ਤਾਰੇ 
ਜਗਦੀਆਂ ਲੀਕਾਂ 
ਲੇਖ ਉਲੀਕਾਂ 
ਹੱਥ ਜੇ ਅੱਪੜੇ 
ਜੇ ਹੱਥ ਅੱਪੜੇ ਤੇ ਅੰਬਰ ਦੇ 
ਸਾਰੇ ਤਾਰੇ 
ਖੋਹ ਕੇ ਤੇਰੀਆਂ
ਜੁਲਫਾਂ ਗੁੰਦਾਂ
ਚੰਨ ਦਾ ਚਾਨਣ ਚੋ ਕੇ ਤੇਰੇ ਮੱਥੇ 
ਲੌ ਦਾ ਟੀਕਾ ਲਾਵਾਂ 
ਤੂੰ ਜੀਵੇਂ 
ਤੂੰ ਮੁੜ ਜੀਵੇਂ ਫਜਰਾਂ ਬਣ ਕੇ 
ਮੈਂ ਮਰ ਜਾਵਾਂ 
ਰਾਤ ਦਾ ਕੀ ਏ