ਛਾਉਣੀ ਆਲੇ ਪੁਲ਼ ਤੋੰ

ਛਾਉਣੀ ਆਲੇ ਪੁਲ਼ ਤੋਂ ਪਹਿਲਾਂ ਲੰਘਿਆ ਮੁੰਡਾ ਫ਼ਿਰ ਲੰਘੀ ਕੁੜੀ ਫ਼ਿਰ ਲੰਘੀ ਚਿੱਟੀ ਕਾਰ ਹੇਠੋਂ ਲੰਘੀ ਤੇਜ਼ ਗਾਮ ਬੰਦਿਆਂ ਨਾਲ਼ ਭਰੀ ਏਡਾ ਸੋਹਣਾ ਦਿਨ ਸੀ ਮੈਂ ਛੁੱਟੀ ਲੈ ਲਈ

ਛਾਉਣੀ ਆਲੇ ਪੁਲ਼ ਤੋਂ
ਪਹਿਲਾਂ ਲੰਘਿਆ ਮੁੰਡਾ
ਫ਼ਿਰ ਲੰਘੀ ਕੁੜੀ
ਫ਼ਿਰ ਲੰਘੀ ਚਿੱਟੀ ਕਾਰ
ਹੇਠੋਂ ਲੰਘੀ ਤੇਜ਼ ਗਾਮ
ਬੰਦਿਆਂ ਨਾਲ਼ ਭਰੀ
ਏਡਾ ਸੋਹਣਾ ਦਿਨ ਸੀ
ਮੈਂ ਛੁੱਟੀ ਲੈ ਲਈ