ਉੱਠ ਗਏ ਗਵਾਂਢੋਂ ਯਾਰ

ਉੱਠ ਗਏ ਗਵਾਂਢੋਂ ਯਾਰ
ਰੱਬਾ ਹੁਣ ਕੀ ਕਰੀਏ

ਉੱਠ ਚਲੇ ਹੁਣ ਰਹਿੰਦੇ ਨਾਹੀਂ
ਹੋਇਆ ਸਾਥ ਤਿਆਰ
ਰੱਬਾ ਹੁਣ ਕੀ ਕਰੀਏ

ਡਾਢ ਕਲੇਜੇ ਬਲ ਬਲ ਉੱਠੇ
ਭੜਕੇ ਬਿਰਹੂੰ ਨਾਰ
ਰੱਬਾ ਹੁਣ ਕੀ ਕਰੀਏ

ਬੁੱਲ੍ਹਾ ਸ਼ੋਹ ਪਿਆਰੇ ਬਾਝੋਂ
ਰਹੇ ਉਰਾਰ ਨਾ ਪਾਰ
ਰੱਬਾ ਹੁਣ ਕੀ ਕਰੀਏ

ਉੱਠ ਗਏ ਗਵਾਂਢੋਂ ਯਾਰ
ਰੱਬਾ ਹੁਣ ਕੀ ਕਰੀਏ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 71 ( ਹਵਾਲਾ ਵੇਖੋ )