ਉਮਰਾਂ ਲੰਘੀਆਂ ਪੱਭਾਂ ਭਾਰ

ਹੱਲੇ ਨਾ ਵੱਸ ਵੇ ਕਾਲੀਆ!
ਉਮਰਾਂ ਲੰਘੀਆਂ ਪੱਭਾਂ ਭਾਰ
ਕਦੇ ਨਾ ਸੁਖ ਸੁਨੇਹਾ ਘੱਲਿਆ
ਫੁੱਲਾਂ ਦੇ ਰੰਗ ਕਾਲੇ
ਸੁਰਖ਼ ਗੁਲਾਬਾਂ ਦੇ ਮੌਸਮ ਵਿਚ ਫੁੱਲਾਂ ਦੇ ਰੰਗ ਕਾਲੇ
ਰਿੜ੍ਹਦੇ ਰਿੜ੍ਹਦੇ
ਮੌਤ ਦੇ ਸ਼ੋਹ ਦਰਿਆਵਾਂ ਅੰਦਰ
ਕਦੀਂ ਨਾ ਕੰਢੇ ਲੱਗੇ
ਅੰਦਰੋਂ ਅਨਦੀਂ ਵਗਦਾ ਰਹਿੰਦਾ ਪਾਣੀ ਦਰਦ ਹਯਾਤੀ ਦਾ
ਸਾਡੀਆਂ ਉਮਰਾਂ ਤੋਂ ਵੀ ਵੱਡੀ ਉਮਰ ਏ ਤੇਰੀ
ਹੱਲੇ ਨਾ ਵੱਸ ਵੇ ਕਾਲੀਆ!

ਹਵਾਲਾ: ਅੱਧ, ਮਜ਼ਹਰ ਤਰਮਜ਼ੀ; ਸੰਗ ਮੇਲ ਪਬਲੀਕੇਸ਼ਨਜ਼ ਲਾਹੌਰ; ਸਫ਼ਾ 235 ( ਹਵਾਲਾ ਵੇਖੋ )