ਹੋਣੀ ਦੇ ਹੀਲੇ

ਕਿਸ ਦਾ ਦੋਸ਼ ਸੀ ਕਿਸ ਦਾ ਨਈਂ ਸੀ
ਇਹ ਗੱਲਾਂ ਹਨ ਕਰਨ ਦੀਆਂ ਨਈਂ
ਵੇਲੇ ਲੰਘ ਗਏ ਤੌਬਾ ਵਾਲੇ
ਰਾਤਾਂ ਹੋਕੇ ਭਰਨ ਦਿਆਂ ਨਈਂ

ਜੋ ਹੋਇਆ ਇਹ ਹੋਣਾ ਈ ਸੀ
ਤੇ ਹੋਣੀ ਰੋਕਿਆਂ ਰੋਕਦੀ ਨਈਂ
ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ
ਗੱਲ ਫ਼ਿਰ ਐਂਵੇਂ ਮੁੱਕਦੀ ਨਈਂ

ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗੱਲ ਵਿਚ ਗ਼ਮ ਦਾ ਤੌਕ ਵੀ ਸੀ
ਕੁੱਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁੱਝ ਸਾਨੂੰ ਮਰਨ ਦਾ ਸ਼ੌਕ ਵੀ ਸੀ

ਹਵਾਲਾ: ਸਫ਼ਰ ਦੀ ਰਾਤ; ਦੋਸਤ ਪਬਲੀਕੇਸ਼ਨਜ਼; ਸਫ਼ਾ 17 ( ਹਵਾਲਾ ਵੇਖੋ )