ਮੌਤ ਦੀ ਆਵਾਜ਼

ਇਕ ਪੁਰਾਣਾ ਜੰਗਲ਼ ਸੀ ਤੇ ਕਾਲ਼ੀ ਸ਼ਾਮ ਦਾ ਵੇਲ਼ਾ
ਉਹਦੇ ਕੋਲੋਂ ਲੰਘਦਿਆਂ ਮੈਨੂੰ ਅਜਬ ਅਵਾਜ਼ਾ ਆਇਆ
ਕਿਸੇ ਨੇ ਮੇਰਾ ਨਾਂ ਲੈ ਮੈਨੂੰ ਆਪਣੇ ਵੱਲ ਬੁਲਾਇਆ

ਇੰਜ ਲੱਗਾ ਜਿਵੇਂ ਪਹਿਲੇ ਵੀ ਮੈਂ ਇਹ ਆਵਾਜ਼ ਸੁਣੀ ਏ
ਛੋਟੀਆਂ ਹੁੰਦੀਆਂ ਸੁਫ਼ਨੇ ਵਿਚ ਯਾਂ ਉਨ੍ਹਾਂ ਮਕਾਨਾਂ ਅੰਦਰ
ਜਿਨ੍ਹਾਂ ਚ ਰਾਤ ਆਂਦੀ ਏ ਜਿਵੇਂ ਮੌਤ ਮਸਾਣਾਂ ਅੰਦਰ

ਹਵਾਲਾ: ਸਫ਼ਰ ਦੀ ਰਾਤ; ਦੋਸਤ ਪਬਲੀਕੇਸ਼ਨਜ਼; ਸਫ਼ਾ 8 ( ਹਵਾਲਾ ਵੇਖੋ )