ਪਹੁੰਚਣਾ ਚਾਹੁੰਦਾ ਹਾਂ ਮੰਜ਼ਿਲਾਂ ਤੇ ਲਗਨ ਏ ਐਡੀ

ਪਹੁੰਚਣਾ ਚਾਹੁੰਦਾ ਹਾਂ ਮੰਜ਼ਿਲਾਂ ਤੇ ਲਗਨ ਏ ਐਡੀਕਦਮ ਵੀ ਮੈਥੋਂ ਨਾ ਪੁੱਟਿਆ ਜਾਵੇ ਥੁੱਕਣ ਏ ਐਡੀ ਹਰੇ ਸ਼ਜਰ ਸਨ ਜਦੋਂ ਮੈਂ ਇਥੇ ਉਹ ਖ਼ਾਬ ਤੱਕਿਆ ਚਮਨ ਇਹ ਜਿਸਦੇ ਉਜਾੜ ਪੁੰਨ ਦੀ ਚੁਭਨ ਏ ਐਡੀ ਹਜ਼ਾਰਾਂ ਕੋਹਾਂ ਤੇ ਰਹਿ ਗਏ ਨੇਂ ਉਹ ਸ਼ਹਿਰ ਸਾਰੇਜਿਨ੍ਹਾਂ ਦੀ ਯਾਦਾਂ ਦੀ ਦਿਲ ਦੇ ਅੰਦਰ ਜਲ਼ਨ ਏ ਐਡੀ ਚਿਰਾਗ਼ ਸੂਰਜ ਤਰਾਂ […]

ਪਹੁੰਚਣਾ ਚਾਹੁੰਦਾ ਹਾਂ ਮੰਜ਼ਿਲਾਂ ਤੇ ਲਗਨ ਏ ਐਡੀ
ਕਦਮ ਵੀ ਮੈਥੋਂ ਨਾ ਪੁੱਟਿਆ ਜਾਵੇ ਥੁੱਕਣ ਏ ਐਡੀ

ਹਰੇ ਸ਼ਜਰ ਸਨ ਜਦੋਂ ਮੈਂ ਇਥੇ ਉਹ ਖ਼ਾਬ ਤੱਕਿਆ
ਚਮਨ ਇਹ ਜਿਸਦੇ ਉਜਾੜ ਪੁੰਨ ਦੀ ਚੁਭਨ ਏ ਐਡੀ

ਹਜ਼ਾਰਾਂ ਕੋਹਾਂ ਤੇ ਰਹਿ ਗਏ ਨੇਂ ਉਹ ਸ਼ਹਿਰ ਸਾਰੇ
ਜਿਨ੍ਹਾਂ ਦੀ ਯਾਦਾਂ ਦੀ ਦਿਲ ਦੇ ਅੰਦਰ ਜਲ਼ਨ ਏ ਐਡੀ

ਚਿਰਾਗ਼ ਸੂਰਜ ਤਰਾਂ ਦਾ ਲੱਗੇ ਹਨੇਰ ਏਡਾ
ਹਵਾ ਬਹਿਸ਼ਤਾਂ ਦੀ ਵਾਜੀਹੀ ਲੱਗੇ ਘਟਣ ਏ ਐਡੀ

ਮੁਨੀਰ ਤੌਬਾ ਦੀ ਸ਼ਾਮ ਹੈ ਪਰ ਇਹ ਜੀ ਨਈਂ ਮਨ ਦਾ
ਘਟਾ ਦੀ ਰੰਗਤ ਫ਼ਲਕ ਤੇ ਤੌਬਾ ਸ਼ਿਕਨ ਏ ਐਡੀ