ਅਸਾਂ ਜੰਮੇ ਤਾਂ ਰਾਵੀ ਸਕੀ

ਅਸਾਂ ਜੰਮੇ ਤਾਂ ਰਾਵੀ ਸਕੀ

ਸਕੀ ਚਿਟਿਆਈ ਪੱਤਿਆਂ ਤੇ
ਉਤੋਂ ਝੜੀ ਸਾਵਣ ਦੀ ਮੱਕੀ
ਅਸਾਂ ਜੰਮੇ ਤਾਂ ਰਾਵੀ ਸਕੀ

ਅਸਮਾਨਾਂ ਤੇ ਭਾਨਭੜ ਮੱਚਦਾ
ਹੱਥ ਸਾਡੇ ਵਿਚ ਮੁਸੰਮੀ ਹੱਕੀ
ਅਸਾਂ ਜੰਮੇ ਤਾਂ ਰਾਵੀ ਸਕੀ

ਬੱਗੇ ਕਾਗ ਪੱਲੂ ਤੇ ਦਿੰਦੇ
ਬਾਲ ਸਵੇਰੇ ਪਾੜਨ ਰੁੱਖੀ
ਅਸਾਂ ਜੰਮੇ ਤਾਂ ਰਾਵੀ ਸਕੀ

ਲਾਲ਼ ਸਮੁੰਦਰਾਂ ਦੇ ਸਿਰ ਉਤੇ
ਭੂਰੀਆਂ ਭਨਜਰਾਂ ਲਾਈ ਬੁੱਤੀ
ਅਸਾਂ ਜੰਮੇ ਤਾਂ ਰਾਵੀ ਸਕੀ

ਕਿਹੜੀਆਂ ਸੁਖ ਤਬੀਲੜਿਆਂ ਵਿਚ
ਮਾਹੀ ਵੇ ਤੇਰੀ ਨੀਲੀ ਲੱਕੀ
ਅਸਾਂ ਜੰਮੇ ਤਾਂ ਰਾਵੀ ਸਕੀ

ਹਵਾਲਾ: ਹੇਠ ਵਗੇ ਦਰਿਆ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 18 ( ਹਵਾਲਾ ਵੇਖੋ )