ਕਾਲੱਕ

ਮੈਂ ਠੰਢੇ ਚੁੱਲ੍ਹੇ ਦੀ ਹਾਂਡੀ
ਆਪੇ ਸੜਦੀ
ਆਪੇ ਲੂਹੰਦੀ
ਅੰਦਰ ਵ ਅੰਦਰੀ ਸੜ ਸੜ ਕਰਦੀ
ਬਾਹਰ ਨਾ ਵਜੇ ਝਾਤੀ
ਕਾਲਕ ਦੇ ਗਲ ਲੱਗ ਕੇ ਮੇਰੀ
ਹੋਕੇ ਭਰਦੀ ਛਾਤੀ!