ਮੱਚ

ਧੀਆਂ ਵਿਛੜੀਆਂ
ਕਣਕਾਂ ਨਿਸਰੀਆਂ
ਰਾਖੀ ਕੌਣ ਕਰੇ!

ਖੇਡਾਂ ਹੋ ਗਈਆਂ
ਆਸਾਂ ਰੋ ਪਈਆਂ
ਸੋਖੀ ਕੌਣ ਕਰੇ!

ਭਾਂਬੜ ਬਲਦਾ ਏ
ਜੱਗ ਰਲਦਾ ਏ
ਸਾਂਝੀ ਕੌਣ ਕਰੇ!

ਮੱਚ ਵੀ ਮਚਿਆ ਏ
ਸੰਗ ਵੀ ਰਲਿਆ ਏ
ਦੁਖੜਾ ਕੌਣ ਕਹਵੇ!

ਵੀੜ੍ਹੇ ਵੜਿਆ ਏ
ਚਾਨਣ ਡਰਿਆ ਏ
ਖ਼ੁਸ਼ੀਆਂ ਕੌਣ ਕਰੇ!

ਬਦਲ ਛਾਇਆ ਏ
ਦਿਲ ਵੀ ਆਇਆ ਏ
ਮਸਤੀ ਕੌਣ ਕਰੇ!