ਜ਼ਿੰਦਗੀ ਦੀ ਵਿੰਗ

ਤੰਗ ਸੀ ਹਲਕਾ ਬੜਾ ਜ਼ੰਜ਼ੀਰ ਦਾ

ਰਸਤਿਆਂ ਤੇ ਖ਼ਾਰ ਸਨ ਖਿਲਰੇ ਹੋਏ

ਅੱਡੀਆਂ ਤੋੜੀ ਗਰੀਬਾਂ ਚਾਕ ਸਨ

ਜਿਸ ਤਰ੍ਹਾਂ ਸਨ ਤਾਜ਼ੀਏ ਨਿਕਲੇ ਹੋਏ

ਕੁੰਡ ਪਿੱਛੇ ਅੱਖੀਆਂ ਦੇ ਸਾਹਮਣੇ

ਦੂਰ ਤੀਕਰ ਸ਼ੂਕਦੇ ਫਨੀਅਰ ਵੀ ਸਨ

ਦੂਰ ਤੀਕਰ ਵਹਿਮ ਸੀ ਇਕ ਊਂਘਦਾ

ਦੂਰ ਤੀਕਰ ਖ਼ੌਫ਼ ਦੇ ਲਸ਼ਕਰ ਵੀ ਸਨ

ਸ਼ੱਕ ਸਾਡਾ ਹੋਰ ਪੱਕਾ ਹੋ ਗਿਆ

ਯਾਰ ਵੀ ਸਨ ਦੁਸ਼ਮਣਾਂ ਦੇ ਨਾਲ਼ ਦੇ

ਸਾਡੀਆਂ ਨਹਿਵਵਾਂ ਦੇ ਵਿਚ ਪਹਿਲਾਂ ਈ ਸਨ

ਢੰਗ ਸਾਰੇ ਦੋਸਤਾਂ ਦੀ ਚਾਲ ਦੇ

ਜੀਂਦਿਆਂ ਲਾਸ਼ਾਂ ਲਹੂ ਵਿਚ ਨਹਾਤਿਆਂ

ਮੰਜ਼ਿਲਾਂ ਤੇ ਖ਼ੂਨ ਦੇ ਛਿੱਟੇ ਵੀ ਸਨ

ਰੁੱਤ ਵਿਚ ਲਿਬੜੀ ਹਵਾ ਦੀ ਜੀਭ ਤੇ

ਮੌਤ ਦੇ ਵੱਖਰੇ ਜਿਹੇ ਨੂਹੇ ਵੀ ਸਨ

ਨਫ਼ਰਤਾਂ ਦੀ ਸੇਮ ਦਾ ਕਰੀਏ ਇਲਾਜ

ਤੋੜੀਏ ਸ਼ੀਸ਼ੇ ਦਿਲਾਂ ਦੇ ਜ਼ੰਗ ਦੇ

ਗੋਲੀਆਂ ਦੀ ਥਾਂ ਮੁਹੱਬਤ ਬੀਜੀਏ

ਗੀਤ ਗਈਏ ਜ਼ਿੰਦਗੀ ਦੀ ਵਿੰਗ ਦੇ

ਜੰਗ ਬਣਦੀ ਦਾ ਨਕਾਰਾ ਮਾਰ ਕੇ