ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ

ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ

ਮੇਰੇ ਦਿਲ ਚੋਂ ਨਿਕਲ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਹੀਂ ਨਾ

ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
ਤੈਨੂੰ ਵੀ ਤੇ ਕੋਈ ਵੱਲ ਤੇ ਨਹੀਂ ਨਾ

ਠੀਕ ਏ ਮੇਰੀ ਛਾਂ ਵਿਰਲੀ ਏ
ਸਿਰ ਅੰਬਰ ਵਲ ਤੇ ਨਹੀਂ ਨਾ

ਮੰਨਿਆਂ ਬੰਦੇ ਇੱਕੋ ਜਹੇ ਨਈਂ
ਪਰ ਤੇਰੇ ਗਲ ਟੱਲ ਤੇ ਨਹੀਂ ਨਾ

ਮੈਂ ਕਹਿਨਾਂ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਏ ਖੱਲ ਤੇ ਨਹੀਂ ਨਾ

ਤੇ ਦੁਨੀਆਂ ਮੈਥੋਂ ਬਾਗ਼ੀ ਸਾਬਰ
ਤੂੰ ਦੁਨੀਆਂ ਦੇ ਵੱਲ ਤੇ ਨਹੀਂ ਨਾ

ਹਵਾਲਾ: ਇਕੋ ਸਾਹੇ; ਸਾਂਝ; ਸਫ਼ਾ 14