ਹਾਏ ਨੀ! ਅੱਜ ਅੰਬਰ ਲਿੱਸੇ-ਲਿੱਸੇ
ਹਾਏ ਨੀ! ਅੱਜ ਤਾਰੇ ਹਿੱਸੇ-ਹਿੱਸੇ
ਹਾਏ ਨੀ! ਅੱਜ ਮੋਈਆਂ-ਮੋਈਆਂ ਪੌਣਾਂ
ਹਾਏ ਨੀ! ਜੱਗ ਵੱਸਦਾ ਕਬਰਾਂ ਦਿੱਸੇ
ਹਾਏ ਨੀ! ਅੱਜ ਪੱਥਰ ਹੋਈਆਂ ਜੀਭਾਂ
ਹਾਏ ਨੀ! ਦਿਲ ਭਰਿਆ ਪਲ-ਪਲ ਫਿੱਸੇ
ਹਾਏ ਨੀ! ਮੇਰੀ ਰੀਸ ਨਾ ਕਰਿਓ ਕੋਈ
ਹਾਏ ਨੀ! ਇਸ਼ਕ ਦੇ ਪਾਣੀ ਵਿੱਸੇ
ਹਾਏ ਨੀ! ਇਹ ਡਾਢੇ ਲੰਮੇ ਪੈਂਡੇ
ਹਾਏ ਨੀ! ਨਿਰੀਆਂ ਸੂਲਾਂ ਗਿੱਟੇ-ਗਿੱਟੇ
ਹਾਏ ਨੀ! ਏਥੇ ਸਬ ਕੁਝ ਲੁੱਟਿਆ ਜਾਂਦਾ
ਹਾਏ ਨੀ! ਏਥੇ ਮੌਤ ਨਾ ਆਉਂਦੀ ਹਿੱਸੇ
ਹਾਏ ਨੀ! ਅੱਜ ਪ੍ਰੀਤ ਦੇ ਨਗਮੇ ਕੌੜੇ
ਹਾਏ ਨੀ! ਇਹ ਜਹਿਰ ਨੇ ਮਿੱਠੇ-ਮਿੱਠੇ

ਹਵਾਲਾ: ਕਲਾਮ-ਏ-ਸ਼ਿਵ, ਸ਼ਿਵ ਕੁਮਾਰ ਬਟਾਲਵੀ; ਸਾਂਝ 2017؛ ਸਫ਼ਾ 50 ( ਹਵਾਲਾ ਵੇਖੋ )

ਉਲਥਾ

O woe! The sky is thin, listless.
O woe! The stars are withered, extinguished.
O woe! The winds are still, dead.
O woe! The world is inhabited by graves.
O woe! Today, words have become stone.
O woe! Again and again, my heart swells, bursts, melts.
O woe! Do not ever become like me.
O woe! The waters of love are poisonous,
O woe! The road is long and harsh,
O woe! And ankle deep in thorns.
O woe! You are robbed of everything here.
O woe! Even death is not for you.
O woe! The songs of love are bitter today.
O woe! But sweet is this poison, sweet