ਅਲਫ਼ ਅੱਲਾਹ ਚੰਬੇ ਦੀ ਬੂਟੀ
ਮੁਰਸ਼ਦ ਮੰਨ ਵਿਚ ਲਾਈ ਹੂ
ਨਫ਼ੀ ਅਸਬਾਤ ਦਾ ਪਾਣੀ ਮਿਲਯੁਸ
ਹਰ ਰਗੇ ਹਰ ਜਾਈ ਹੂ
ਅੰਦਰ ਬੂਟੀ ਮੁਸ਼ਕ ਮਚਾਇਆ
ਜਾਂ ਫਲਾਂ ਤੇ ਆਈ ਹੂ
ਜੀਵੇ ਮੁਰਸ਼ਦ ਕਾਮਲ ਬਾਹੂ
ਜੈਂ ਇਹ ਬੂਟੀ ਲਾਈ ਹੂ
ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )