ਦਿਲ ਦਰਿਆ ਸਮੁੰਦਰੋਂ ਡੂੰਘੇ

ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ ਹੋ

ਵਿਚੇ ਬੇੜੇ, ਵਿਚੇ ਝੇੜੇ,
ਵਿਚੇ ਵੰਝ ਮੁਹਾਣੇ ਹੋ

ਚੌਦਾਂ ਤਬਕ ਦਿਲੇ ਦੇ ਅੰਦਰ
ਤੰਬੂ ਵਾਂਗਣ ਤਾਣੇ ਹੋ

ਜੋਈ ਦਿਲ ਦਾ ਮਹਿਰਮ ਹੋਵੇ
ਸੋਈ ਰੱਬ ਪਛਾਣੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )