ਜਾ ਨੀ ਪਿੱਛਲ ਪੀਰੀਏ ਸਾਹਿਬਾਨ! ਮਾਣ ਵਧਾਇਆ ਈ ਵੀਰਾਂ ਦਾ

ਜਾ ਨੀ ਪਿੱਛਲ ਪੀਰੀਏ ਸਾਹਿਬਾਨ! ਮਾਣ ਵਧਾਇਆ ਈ ਵੀਰਾਂ ਦਾ
ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੇਰਾਂ ਦਾ

ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ ਹੱਥਾਂ ਵਿਚ ਲਕੀਰਾਂ ਦਾ
ਇੰਜ ਈ ਸਮਝੋ ਜਸਰਾਂ ਗੁੱਛਾ ਕਿੱਕਰ ਟੀਗਿਆਂ ਲੀਰਾਂ ਦਾ

ਸ਼ਕਲਾਂ ਅਤੇ ਸ਼ਕਲਾਂ ਚੜ੍ਹੀਆਂ ਜੋ ਦੱਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ ਦੂਜਾ ਰੁਖ਼ ਤਸਵੀਰਾਂ ਦਾ

ਆਪਣੇ ਅਮਲੀਂ ਆਪੇ ਮਰਦੇ ਕਰਨੀ ਭਰਨੀ ਹੁੰਦੀ ਏ
ਕਮਲੇ ਜਿਲੇ ਭੋਲੇ ਲੋਕੀਂ ਨਾਂ ਲਾਉਂਦੇ ਤਕਦੀਰਾਂ ਦਾ

ਆਪਣੇ ਦਰਦੀ ਬਾਂਦੀ ਸਮਝੀਂ ਮੰਗਤੀ ਸਮਝੀਂ ਸਮਝੀ ਜਾ
ਇਹ ਵੀ ਸੋਚ ਕਿ ਹੱਥ ਹੁੰਦਾ ਏ ਮਹਿਲਾਂ ਹੇਠ ਫ਼ਕੀਰਾਂ ਦਾ

ਰਾਂਝੇ ਤਖ਼ਤ ਹਜ਼ਾਰੇ ਬੈਠੇ ਝੰਗ ਮਘਿਆਣੇ ਕੈਦੋ ਨੇਂ
ਖੜੇ ਜੰਝਾਂ ਚਾੜ੍ਹੀ ਜਾਵਣ ਅੱਲ੍ਹਾ ਈ ਵਾਰਿਸ ਹੈਰਾਨ ਦਾ

ਤਾਹਿਰਾ ਮੈਂ ਤੇ ਲੱਖ ਛੱਡਣੀ ਆਂ ਰਾਮ ਕਹਾਣੀ ਵੇਲੇ ਦੀ
ਭਾਵੇਂ ਅੱਖਾਂ ਲੂਸਣ ਪਈਆਂ ਤੱਕ ਤੱਕ ਮੂੰਹ ਤਹਿਰੀਰਾਂ ਦਾ