ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ ਜੇ ਕਰ ਮੇਰੀ ਵੀ ਏ ਕੀ ਮੈਂ ਤੇਰੀ ਨਈਂ? ਉਹ ਕਹਿੰਦਾ ਏ ਪਿਆਰ ਤੇ ਜੰਗ ਵਿਚ ਜ਼ਾਇਜ਼ ਏ ਸਭ ਮੈਂ ਕਹਿਣੀ ਆਂ ਊਂ ਹੂੰ ਹੇਰਾਫੇਰੀ ਨਈਂ ਕਸਰਾਂ ਡਰਦਾ ਘੁਣ ਖਾ ਜਾਂਦਾ ਏ ਨਿੰਦਰ ਨੂੰ ਤੂੰ ਕੀ ਜਾਨੈਂ ਤੇਰੇ ਘਰ ਜੋ ਬੇਰੀ ਨਈਂ ਮੇਰੀ ਮੰਨ ਤੇ ਆਪਣੇ ਆਪਣੇ ਰਾਹ […]

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ
ਜੇ ਕਰ ਮੇਰੀ ਵੀ ਏ ਕੀ ਮੈਂ ਤੇਰੀ ਨਈਂ?

ਉਹ ਕਹਿੰਦਾ ਏ ਪਿਆਰ ਤੇ ਜੰਗ ਵਿਚ ਜ਼ਾਇਜ਼ ਏ ਸਭ
ਮੈਂ ਕਹਿਣੀ ਆਂ ਊਂ ਹੂੰ ਹੇਰਾਫੇਰੀ ਨਈਂ

ਕਸਰਾਂ ਡਰਦਾ ਘੁਣ ਖਾ ਜਾਂਦਾ ਏ ਨਿੰਦਰ ਨੂੰ
ਤੂੰ ਕੀ ਜਾਨੈਂ ਤੇਰੇ ਘਰ ਜੋ ਬੇਰੀ ਨਈਂ

ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ
ਕੀ ਕਹਿਣਾ ਐਂ! ਜਿੰਨੀ ਹੋਈ ਬਥੇਰੀ ਨਈਂ?

ਤਾਹਿਰਾ ਪਿਆਰ ਦੀ ਖ਼ੋਰੇ ਕਿਹੜੀ ਮੰਜ਼ਿਲ ਏ
ਸਭ ਕੁੱਝ ਮੇਰਾ ਏ ਪਰ ਮਰਜ਼ੀ ਮੇਰੀ ਨਈਂ