ਇਸ ਲਈ ਉੜਿਆ ਰੰਗ ਸੀ ਖ਼ੋਰੇ

ਐਸ ਲਈ ਉਡਿਆ ਰੰਗ ਸੀ ਖ਼ੌਰੇ
ਆਪਣੇ ਨਾਲ਼ ਈ ਜੰਗ ਸੀ ਖ਼ੌਰੇ

ਜ਼ਿੰਦਗੀ ਮੋਲ ਨਾ ਮਗਰੋਂ ਲਿੱਖੀ
ਔਂਤਰ ਜਾਨੀ ਮੰਗ ਸੀ ਖ਼ੌਰੇ

ਹਿਮੱਤ ਵੀ ਮੂੂੰਹ ਪਰਨੇ ਡਿੱਗੀ
ਲੇਖ ਉੜਾਈ ਟੰਗ ਸੀ ਖ਼ੌਰੇ

ਸੋਚਾਂ ਵਿਚ ਫ਼ਿਤੂਰ ਸੀ ਚੌਖਾ
ਯਾਂ ਫ਼ਿਰ ਜ਼ਿੰਦਗੀ ਤੰਗ ਸੀ ਖ਼ੌਰੇ

ਓਹ ਤੇ ਚਾਹੰਦਾ ਸੀ ਕੁਛ ਮੰਗਾਂ
ਮੇਨੂੰ ਮੈਥੋਂ ਸੰਗ ਸੀ ਖ਼ੌਰੇ

ਹਵਾਲਾ: ਬਰਫ਼ਾਂ ਹੇਠ ਤੰਦੂਰ, ਪਹਿਲਾ ਪੈਰ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 31 ( ਹਵਾਲਾ ਵੇਖੋ )