ਪਿਆਰ ਦੀ ਮਾਲ਼ਾ ਰਹੇ ਆਂ

ਪਿਆਰ ਦੀ ਮਾਲ਼ਾ ਜਪਦੇ ਰਹੇ ਆਂ
ਲੱਭਣਾ ਕੀ ਸੀ ਖਪਦੇ ਰਹੇ ਆਂ

ਵੰਨ ਉੱਗੇ ਤੇ ਉੁੁਹਦੀ ਮਰਜ਼ੀ
ਉਂਜ ਤੇ ਬੰਦੇ ਨੱਪਦੇ ਰਹੇ ਆਂ

ਖ਼ਤ ਪੱਤਰ ਈ ਹੁੱਲੇ ਨਈਂ ਸਨ
ਰੁੱਖਾਂ ਤੇ ਵੀ ਛਪਦੇ ਰਹੇ ਆਂ

ਬੁੱਲ੍ਹਾ ਹੋਣਾ ਸ਼ਰਤ ਸੀ ਖ਼ੌਰੇ
ਨੱਚਣਾ ਕਾਹਦਾ! ਟੱਪਦੇ ਰਹੇ ਆਂ

ਅੱਜ ਇੱਕ ਘਰ ਨਾ ਬਣਿਆ ਸਾਥੋਂ
ਕੱਲ ਪੈਰਾਂ ਤੇ ਥੱਪਦੇ ਆਂ

ਹਵਾਲਾ: ਬਰਫ਼ਾਂ ਹੇਠ ਤੰਦੂਰ, ਪਹਿਲਾ ਪੈਰ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 65 ( ਹਵਾਲਾ ਵੇਖੋ )