ਹਮਜ਼ਾਦ ਦਾ ਦੁੱਖ

ਪਿਛਲੀ ਰਾਤੀਂ ਤੇਜ਼ ਹਵਾ
ਸਾਰੇ ਸ਼ਹਿਰ ਵਿਚ ਫਿਰਦੀ ਰਹੀ
ਜ਼ਹਿਰੀ ਕਹਿਰ ਦਾ ਕੋਈ ਵਜ਼ੀਫ਼ਾ
ਚਾਰੋਂ ਪਾਸੇ ਕਰਦੀ ਰਹੀ

ਮੈਂ ਤੇ ਬੂਹਾ ਬੰਦ ਈ ਰੱਖਿਆ
ਆਪਣੇ ਪੂਰੇ ਜ਼ੋਰ ਨਾਲ਼
ਪਤਾ ਨਈਂ ਕੀ ਬੀਤੀ ਹੋਵੇ
ਮੇਰੇ ਜਿਹੇ ਕਿਸੇ ਹੋਰ ਨਾਲ਼

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 128 ( ਹਵਾਲਾ ਵੇਖੋ )