ਪਤਾ ਨਈਂ ਕੀ ਹੋਣਾ ਏ

ਪਿਛਲਾ ਪਹਿਰ ਏ ਸ਼ਾਮ ਦਾ
ਦਿਲ ਨੂੰ ਅਜਬ ਉਦਾਸੀ ਏ
ਇੰਜ ਲਗਦਾ ਏ ਸਾਰੇ ਨਗਰ ਦੀ
ਕੋਈ ਵੱਡੀ ਚੀਜ਼ ਗਵਾਚੀ ਏ
ਇੰਜ ਲਗਦਾ ਏ ਜਿਵੇਂ ਖ਼ਲਕਤ
ਆਪਣੇ ਲਹੂ ਦੀ ਪਿਆਸੀ ਏ