ਦੋਹਰਾ ਤੀਹਰਾ ਜਾਲ਼ ਓਏ

ਦੋਹਰਾ ਤੀਹਰਾ ਜਾਲ਼ ਓਏ
ਤੀਹਰੀ ਚੌਹਰੀ ਚਾਲ ਓਏ

ਅੰਦਰੇ ਉੱਨਦਾਰ ਫਿਰ ਗਿਆ
ਖ਼ੋਰੇ ਕਿਹਾ ਭੁਨਚਾਲ ਓਏ

ਕਿਹੜੇ ਪਾਸੋਂ ਵੜ ਗਿਆ
ਸਾਵੇ ਅੰਦਰ ਲਾਲ਼ ਓਏ

ਛੱਡੋ ਕੋਈ ਫੁਲਝੜੀ
ਕੱਢੋ ਕੋਈ ਗਾਹਲ ਓਏ

ਚੁੱਕੇ ਕਿਹੜਾ ਟਾਕਰਾ
ਝੱਲੇ ਕਿਹੜਾ ਝਾਲ ਓਏ

ਉਹ ਤੇ ਮੇਰੇ ਨਾਲ਼ ਸੀ
ਮੈਂ ਸਾਂ ਹੋਰਾਂ ਨਾਲ਼ ਓਏ

ਚਿੱਟੇ ਨੰਗੇ ਇਸ਼ਕ ਨੂੰ
ਕਿਵੇਂ ਲੁਕਾਈਏ, ਹਾਲ ਓਏ

ਸਾਂਭਿਆ ਓੜਕ ਦੁਸ਼ਮਣਾਂ
ਸੱਜਣਾਂ ਕੇਹੀ ਸਮਹਾਲ ਓਏ

ਜ਼ਫ਼ਰਾ, ਏਸ ਹਨੇਰ ਵਿਚ
ਤੂੰ ਈ ਦੀਵਾ ਬਾਲ ਓਏ