ਚੋਲਸਤਾਨ

ਇਹ ਸ਼ੁਰੂ ਦਸੰਬਰ ਦੀਆਂ ਰਾਤੀਂ ਨੇਂ
ਚੋਲਸਤਾਨ ਦਿਆਂ
ਠੰਡੀ ਸੀਤ ਹਵਾ ਵਿਚ
ਖ਼ੁਸ਼ਬੂ ਏ, ਬਹੁੰ ਨਿਵੇਕਲੀ
ਜਿਵੇਂ ਕੋਈ ਹਕਲ ਹੋਵੇ
ਕਹੀਂ ਸੁਨੇਹੇ ਦੀ
ਡਾਚੀ ਦੇ
ਕੁੜ੍ਹੇ ਹੋਏ ਦੁੱਧ ਵਿਚ
ਠਲੀਆਂ ਲਾਚੀਆਂ ਦੀ
ਤੇਰੇ ਮਿਲਣ ਦੀ