ਜਿਹਲਮ

ਇਹ ਜਿਹਲਮ ਦਾ ਕੰਢਾ ਏ
ਵੇਖੋ
ਸਿਕੰਦਰ-ਏ- ਆਜ਼ਮ
ਹਮਲਾ ਆਵਰ, ਤੇਜ਼ ਤ੍ਰਿਖੇ
ਘੋੜਿਆਂ ਨੂੰ
ਦੂਜੇ ਪਾਸੇ
ਰਾਜਾ ਪੋਰਸ
ਵੱਡੇ ਵੱਡੇ ਚਿੱਟੇ ਚਿੱਟੇ
ਦੰਦਾਂ ਵਾਲੇ
ਹਾਥੀਆਂ ਨੂੰ
ਜਿਹਲਮ ਸ਼ਹਿਰ ਦੀਆਂ ਗਲੀਆਂ ਵਿਚ
ਉਬੜ ਭਾਂਦੇ
ਨੱਸਦੇ ਭੱਜਦੇ
ਹਿੱਕ ਦੂਜੇ ਦੇ ਅੱਗੋਂ ਪਿੱਛੋਂ
ਰੋਜ਼ ਦਿਹਾੜੇ ਅਜਨ ਤਾਈਂ