ਖਿਲਾਰ

ਹਰ ਸ਼ੈ ਦਾ ਖ਼ਾਸ
ਆਪਣਾ ਹਿੱਕ ਵੱਟਾ ਏ
ਜਿਵੇਂ ਫ਼ਸਲਾਂ ਦਾ
ਜੇਠ ਵਿਸਾਖ ਵਿਚ
ਚੜ੍ਹਦਿਆਂ ਧੁੱਪਾਂ ਦਾ
ਕਣਕਾਂ ਦਾ
ਜਿਵੇਂ
ਸਾਵਣ ਵਿਚ ਮੂਨਸੂਨ ਦੇ ਆਉਣ ਨਾਲ਼
ਬੱਦਲਾਂ ਦਾ, ਦਰਿਆਵਾਂ ਦਾ
ਜਿਵੇਂ ਤੇਡੇ ਮਿਲਣ ਨਾਲ਼
ਅੱਚਨ ਚੇਤੀ
ਵੇਖੋ, ਮੌਸਮ ਅੰਦਰ ਦਾ
ਨਵੀਆਂ ਨਵੀਆਂ ਖੇਡਾਂ ਦਾ
ਫੁਲਝੜੀਆਂ ਦਾ