ਨਿੰਦਣਾ ਦੇ ਕਿਨਾਰੇ

ਨਿੰਦਣਾ ਦੇ ਕਿਨਾਰੇ
ਕਾਲੇ ਚਿੱਟੇ ਪਹਾੜ ਵਿਚ
ਬਹੁੰ ਨਿਕੜਾ ਜਿਹਾ
ਹਿੱਕ ਰੇਲਵੇ ਸਟੇਸ਼ਨ ਏ
ਝਲਾਰ
ਗੱਡੀ ਰੁਕ ਵੈਨਦੀ ਏ, ਇਥਾਂ
ਅਕਸਰ ਐਵੇਂ ਕਰਾਸ ਪਾਰੋਂ, ਨਚਿਨਤ
ਵੇਖੋ, ਖੱਬੇ
ਨਿਕੜੀ ਜੇਹੀ ਪਗਡੰਡੀ ਏ
ਦਰਿਆ ਦੇ ਕਿਨਾਰੇ, ਪਹਾੜ ਦੇ ਨਾਲ਼ ਨਾਲ਼
ਟਿੱਪਰ ਦੇ ਵੰਝੂ
ਕਿਵੇਂ ਪਾਣੀ ਏ ਲਾਹੋ, ਤੇਜ਼
ਪਾਣੀ ਨਹੀਂ, ਇਹ ਸ਼ੀਸ਼ਾ ਏ
ਬਹੁੰ ਰੰਗ ਰਨਗੀਲੜਾ
ਵੇਖੋ ਅੰਦਰ ਪਾਣੀ ਦੇ, ਦਰਖ਼ਤ
ਜੰਡ ਦੇ, ਫਲਾਹੀ ਦੇ
ਜੰਗਲ਼ੀ ਜ਼ੈਤੂਨ ਦੇ
ਝੁਮਰੀਂ ਪੈਂਦੇ

ਟੁਰਦੇ ਫਿਰਦੇ ਦੋਵੇਂ ਅਸਾਂ
ਐਵੇਂ ਚੜ੍ਹ ਬੈਠੇ ਅਚੇਤ
ਜੰਡ ਦੇ ਦਰਖ਼ਤ ਊਤੇ
ਹਿੱਕ ਦੂਜੇ ਦੇ ਵਜੂਦ ਵਿਚ
ਖਿਡਾਰਵੀਂ

ਬਾਲਾਂ ਵਾਂਗੂੰ ੲੁਬੜਭਾਨਦੇ
ਅਸਾਂ ਦੋਵੇਂ ਨੱਸ ਪਏ, ਇਕੱਠੇ
ਖਿੜ ਖਿੜ ਹੱਸਦਿਆਂ
ਕਿਵੇਂ ਤੇਰਾ ਡੁਪਟਾ ੲੁਡਾ, ਪੱਖੀ ਵਾਂਗੂੰ
ਤੇਜ਼ ਹਵਾ ਵਿਚ
ਨਿੰਦਣਾ ਦੇ ਪਾਣੀਆਂ ਉੱਤੇ, ਛੇਕੜ ਲੱਥਾ
ਆਨੰਦ ਨਾਲ਼

ਵੇਖੋ
ਨਿੰਦਣਾ ਦੇ ਪਾਣੀਆਂ ਉੱਤੇ, ਟਹਿਕਦਾ
ਫੁੱਲ ਗੁਲਾਬ ਦਾ, ਬਹੁੰ ਚਿਰ ਤਾਈਂ

ਦਿੱਤੀ ਏ ਕੂਕ ਗੱਡੀ ਨੇ
ਜਾਵਣ ਦੀ
ਹਿਕੋ ਲਿੰਗੀ
ਭੱਜੋ ਹਨ, ਸਟੇਸ਼ਨ ਧਿਰ