ਟੌਰ
ਭਾਵੇਂ ਉਨਠਾਂ ਦੀ ਹੋਵੇ
ਭਾਵੇਂ ਹੋਵੇ ਕੀੜਿਆਂ ਦੀ
ਆਪਣਾ ਆਪਣਾ ਪੰਧ ਏ
ਅਤੇ
ਆਪਣਾ ਆਪਣਾ ਵੈਹਣ
ਦਰਿਆਵਾਂ ਦਾ
ਹਿੱਕ ਦੁਨੀਆ ਤੋਂ ਦੂਜੀ ਦੂਜੀ ਦੁਨੀਆ ਤਾਈਂ
ਹਿੱਕ ਦਿਲ ਤੋਂ ਦੂਜੇ ਦਿਲ ਤਾਈਂ