ਐਂਵੇਂ ਆਪਣੀ ਵਾਰ ਹੰਢਾਵਣ ਬੈਠੇ ਆਂ

ਐਂਵੇਂ ਆਪਣੀ ਵਾਰ ਹੰਢਾਵਣ ਬੈਠੇ ਆਂ
ਜੀਵਨ ਦੇ ਦਿਨ ਚਾਰ ਹੰਢਾਵਣ ਬੈਠੇ ਆਂ

ਬੁੱਲ੍ਹਾਂ ਉਤੇ ਚੁੱਪ ਦੇ ਜਿੰਦਰੇ ਲਾ ਲਏ ਨੇਂ
ਹੁਣ ਤੇ ਬੱਸ ਕਿਰਦਾਰ ਹੰਢਾਵਣ ਬੈਠੇ ਆਂ

ਉਹਨੇ ਭਾਵੇਂ ਪਰਤ ਕੇ ਵਾਪਸ ਆਨਾ ਨਹੀਂ
ਉਹਦੇ ਸਭ ਇਤਬਾਰ ਹੰਢਾਵਣ ਬੈਠੇ ਆਂ

ਉਹਦੀ ਰਾਹ ਵਿਚ ਦੀਵੇ ਬਾਲ ਕੇ ਆਸਾਂ ਦੇ
ਕੀਤੇ ਕੁਲ ਕਰਾਰ ਹੰਢਾਵਣ ਬੈਠੇ ਆਂ