ਇਸੀ ਦਲ ਨੂੰ ਮੁਰਸ਼ਦ ਜਾਣ ਲਿਆ

ਕਿਸੇ ਮਿਲਿਆ ਪੀਰ ਫ਼ਕੀਰਾਂ ਨੂੰ
ਕਿਸੇ ਲੱਭਿਆ ਇਥੇ ਹੈਰਾਨ ਨੂੰ
ਕਿਸੇ ਰੋ ਰੋ ਸੱਚੇ ਰੱਬ ਅੱਗੇ
ਲਿਆ ਮਾਫ਼ ਕਰਾ ਤਕਸੀਰਾਂ ਨੂੰ
ਕੋਈ ਨੁਕਰੇ ਲੱਗ ਕੇ ਬੈਠ ਰੀਆ
ਪਾ ਇਸ਼ਕ ਦੀਆਂ ਜ਼ੰਜ਼ੀਰਾਂ ਨੂੰ
ਕਿਸੇ ਸੱਸੀ ਦਾ ਕਿਸੇ ਹੋਣੀ ਦਾ
ਕੋਈ ਆਸ਼ਿਕ ਲੈਲਾ ਸੋਹਣੀ ਦਾ
ਕੋਈ ਤਾਲਿਬ ਚੰਗੀ ਸ਼ੋਹਰਤ ਦਾ
ਕੋਈ ਸੱਜਣ ਬਹੁਤੀ ਦੌਲਤ ਦਾ
ਇਸੀ ਮਾਲਿਕ ਪੱਠੇ ਸ਼ੌਕਾਂ ਦੇ
ਇਸੀ ਵੈਰੀ ਸਾਰੇ ਲੋਕਾਂ ਦੇ
ਸਿਰੋਂ ਲਾ ਕੇ ਫ਼ਿਕਰਾਂ, ਸੋਚਾਂ ਨੂੰ
ਇਕ ਦਲ ਨੂੰ ਆਪਣੇ ਨਾਲ਼ ਲਈਆ
ਇਸੀ ਵੱਖਰੇ, ਸਫ਼ਰ ਵੀ ਵੱਖਰਾ ਸੀ
ਇਸੀ ਰਸਤਾ ਵੱਖਰਾ ਢਾਲ਼ ਲਈਆ
ਇਸੀ ਹਿਰਸ ਹਵਾ ਨੂੰ ਛੱਡ ਦਿੱਤਾ
ਜਿਹੜਾ ਸ਼ੌਕ ਸੀ ਦਿਲ ਵਿਚ ਨਫ਼ੀਆਂ ਦਾ
ਇਸ ਸ਼ੌਕ ਨੂੰ ਦਿਲ ਵਿਚੋਂ ਕੱਢ ਦਿੱਤਾ
ਇਸੀ ਖ਼ੁਸ਼ੀਆਂ ਬਦਲੇ ਸੋਗ ਲਏ
ਸਾਡੀ ਨਿੱਕੀ ਉਮਰੇ ਹਿੰਮਤ ਏ
ਅਸਾਂ ਉਮਰੋਂ ਵੱਡੇ ਰੋਗ ਲਏ
ਇਸੀ ਨਫ਼ੀਆਂ ਤੇ ਨੁਕਸਾਂ ਚੋਂ
ਮਨ ਮਰਜ਼ੀ ਨਾਲ਼ ਨੁਕਸਾਨ ਲਈਆ
ਸਾਡੇ ਪਾਗਲਪਣ ਦੀ ਹੱਦ ਵੇਖੋ
ਇਸੀ ਦਲ ਨੂੰ ਮੁਰਸ਼ਦ ਜਾਣ ਲਿਆ
ਇਸੀ ਦਿਲ ਹੱਥੋਂ ਮਜਬੂਰ ਹੋਏ
ਇਸੀ ਦਲ ਦੇ ਅੱਗੇ ਹਾਰ ਗਏ
ਇਹ ਸਾਰੀ ਦਲ ਦੀ ਕਰਨੀ ਏ
ਸਭ ਯਾਰ ਗਏ ਸਭ ਇਤਬਾਰ ਗਏ
ਇਸੀ ਉਰਲੇ ਕੰਢੇ ਫੁਰਨੇ ਆਂ
ਸਭ ਸੱਜਣ ਪਰਲੇ ਪਾਰ ਗਏ
ਨਾਂ ਧੁੱਪ ਵੇਖੀ ਨਾਂ ਛਾਂ ਵੇਖੀ
ਨਾ ਮਾੜੀ ਚੰਗੀ ਥਾਂ ਵੇਖੀ
ਸਾਡੀ ਅਕਲ ਸਿਆਪਾ ਸੋ ਕੀਤਾ
ਅਸਾਂ ਅਕਲ ਦੀ ਇਕ ਵੀ ਨਾ ਮੰਨੀ
ਜੋ ਦਿਲ ਚਾਹਿਆ, ਅਸਾਂ ਉਹ ਕੀਤਾ
ਇਸੀ ਸਿਰ ਨੂੰ ਸੁੱਟ ਕੇ ਟੁਰਦੇ ਰਹੇ
ਸਦਾ ਦਲ ਦੇ ਆਖੇ ਲਗਦੇ ਰਹੇ
ਇਸੀ ਖੋਈ ਜਿੱਤੇ ਢੱਗੇ ਸਾਂ
ਅਸਾਂ ਅੱਖੀਆਂ ਮੀਟ ਕੇ ਵਗਦੇ ਰਹੇ