ਅੱਥਰੂ ਤਾਰਾ ਹੋ ਸਕਦਾ ਏ

ਅੱਥਰੂ ਤਾਰਾ ਹੋ ਸਕਦਾ ਏ
ਦੁੱਖ ਦਾ ਚਾਰਾ ਹੋ ਸਕਦਾ ਏ

ਇਕੋ ਵਾਰੀ ਫ਼ਰਜ਼ ਤੇ ਨਈਂ ਨਾਂ
ਇਸ਼ਕ ਦੋਬਾਰਾ ਹੋ ਸਕਦਾ ਏ

ਕੁੱਖੋਂ ਹੋਲਾ ਜਾਣ ਨਾ ਸਾਨੂੰ
ਕੱਖ ਵੀ ਭਾਰਾ ਹੋ ਸਕਦਾ ਏ

ਅਜੇ ਨਾ ਰਿਸ਼ਤੇ ਤੋੜ ਤੋਂ ਸਾਰੇ
ਅਜੇ ਗੁਜ਼ਾਰਾ ਹੋ ਸਕਦਾ ਏ

ਕਦੀ ਕਦਾਈਂ ਜਾਣ ਦਾ ਦੁਸ਼ਮਣ
ਜਾਣ ਤੋਂ ਪਿਆਰਾ ਹੋ ਸਕਦਾ ਏ

ਖੋਲ ਨਾ ਪਿਛਲੇ ਖਾਤੇ ਸਾਰੇ
ਹੋਰ ਖਿਲਾਰਾ ਹੋ ਸਕਦਾ ਏ

ਢੇਰ ਮੁਨਾਫ਼ਾ ਖੱਟਦੇ ਖੱਟਦੇ
ਢੇਰ ਖ਼ਸਾਰਾ ਹੋ ਸਕਦਾ ਏ