ਦਿਲ ਰੋਂਦਾ ਏ

ਕਿਤੇ ਦੂਰ ਸਮੁੰਦਰੋਂ ਪਾਰ ਕੋਈ
ਜਦੋਂ ਗੀਤ ਹਿਜਰ ਦੇ ਛੂਹੰਦਾ ਏ
ਦਿਲ ਰੋਂਦਾ ਏ

ਦਿਲ ਰੋਂਦਾ ਤੇ ਕੁਰਲਾਂਦਾ ਏ
ਸੁਖ ਨਫ਼ਲ ਨਮਾਜ਼ਾਂ ਮਿੰਨਤਾਂ ਸਵ
ਤੇਰੇ ਮਿਲਣ ਨੂੰ ਹਾੜੇ ਪਾਂਦਾ ਏ
ਕਿਤੇ ਦੂਰ ਸਮੁੰਦਰੋਂ ਪਾਰ ਕੋਈ
ਜਦੋਂ ਗੀਤ ਹਿਜਰ ਦੇ ਛੂਹੰਦਾ ਏ
ਦਿਲ ਰੋਂਦਾ ਏ

ਜਦੋਂ ਹੋਲਾ ਹੋਕੇ ਕੱਖਾਂ ਤੋਂ
ਚ੍ਹਡ਼ ਆਪਣੀ ਰਾਜਧਾਨੀ ਨੂੰ
ਕੋਈ ਰਾਂਝਾ ਤਖ਼ਤ ਹਜ਼ਾਰੇ ਦਾ
ਪੋਹ ਮਾਘ ਦੀਆਂ ਠਰਦੀਆਂ ਰਾਤਾਂ ਚੇ
ਕਿਤੇ ਉਜੜੀ ਪੁਜੜੀ ਜੂਆਵਾਂ ਚੇ
ਨਿੱਤ ਹੀਰ ਸਿਆਲ਼ ਦੇ ਦਰਸ਼ਨ ਲਈ
ਬਣ ਜੋਗੀ ਥਾਂ ਥਾਂ ਭੌਂਦਾ ਏ
ਦਿਲ ਰੋਂਦਾ ਏ

ਦਿਲ ਰੋਂਦਾ ਤੇ ਕੁਰਲਾਂਦਾ ਏ
ਲੱਜ ਲਾਹ ਕੇ ਆਲ ਦੁਆਲੇ ਦੀ ਕਦੀ ਬੱਲੇ ਵਾਂਗ ਨਚਾਂਦਾ ਏ
ਕਦੀ ਸਾਵਣ ਮੀਂਹ ਦੀ ਝੜੀਆਂ ਚੇ
ਹਿੱਜਰਾਂ ਦੀਆਂ ਲੰਮੀਆਂ ਘੜੀਆਂ ਚੇ
ਕਿਸੀ ਯਾਦ ਦੀ ਬੁੱਕਲ ਮਾਰ ਕੋਈ
ਦੁਖੀ ਦਲ ਦੇ ਛੇੜ ਕੇ ਤਾਰ ਕੋਈ
ਜਦੋਂ ਖੂਹ ਨੈਣਾਂ ਦੇ ਜੋ ਹੁੰਦਾ ਏ
ਦਿਲ ਰੋਂਦਾ ਏ

ਦਿਲ ਰੋਂਦਾ ਤੇ ਕੁਰਲਾਂਦਾ ਏ
ਜਿਵੇਂ ਹਿਜਰ ਦੇ ਰੰਗਲੇ ਚਰਖ਼ੇ ਤੇ
ਕੋਈ ਲੰਮੀਆਂ ਤੰਦਾਂ ਪਾਂਦਾ ਏ
ਜਦੋਂ ਵਿਛੜੀ ਕੂੰਜ ਕਤਾਰਾਂ ਤੋਂ
ਵੱਖ ਹੋਕੇ ਗੂੜੀਆਂ ਯਾਰਾਂ ਤੋਂ
ਬਣ ਡਾਰ ਕਿਤੇ ਕੁਰਲਾਂਦੀ ਏ
ਜਿੰਦ ਡੱਕੋ ਡੋਲੇ ਖਾਂਦੀ ਏ
ਕੋਈ ਕੁਲਾਹ ਕਾਰਾ ਹਿੱਜਰਾਂ ਚੇ
ਬਹਿ ਹਿਜਰ ਦਾ ਮਾਰਾ ਹਿੱਜਰਾਂ ਚੇ
ਜਦੋਂ ਪੈੜਾਂ ਹਾਰ ਪਰੋਂਦਾ ਏ
ਦਿਲ ਰੋਂਦਾ ਏ

ਦਿਲ ਰੋਂਦਾ ਤੇ ਕੁਰਲਾਂਦਾ ਏ
ਫ਼ਿਰ ਇਸ਼ਕ ਦੀ ਧੁਖ਼ਦੀ ਧੂਣੀ ਚੇ
ਕੋਈ ਮਚਦੇ ਭਾਨਭੜ ਲਾਂਦਾ ਏ
ਕਿਤੇ ਦੂਰ ਸਮੁੰਦਰੋਂ ਪਾਰ ਕੋਈ
ਜਦੋਂ ਗੀਤ ਹਿਜਰ ਦੇ ਗਾਂਦਾ ਏ
ਦਿਲ ਰੋਂਦਾ ਏ

ਦਿਲ ਰੋਂਦਾ ਤੇ ਕੁਰਲਾਂਦਾ ਏ
ਨਾਲੇ ਗੀਤ ਹਿਜਰ ਦੇ ਗਾਂਦਾ ਏ