ਜਿੰਨੀ ਵੱਡੀ ਪੱਗ ਏ ਭਾਈਆ

ਜਿੰਨੀ ਵੱਡੀ ਪੱਗ ਏ ਭਾਈਆ
ਓਨਾ ਵੱਡਾ ਠੱਗ ਏ ਭਾਈਆ

ਵਣ ਸੋਨੇ ਲੋਕ ਨੇਂ ਉਥੇ
ਵਣ ਸੋਨਾ ਜੱਗ ਏ ਭਾਈਆ

ਹਰ ਬੰਦਾ ਕੰਨਾਂ ਦਾ ਕੱਚਾ
ਹਰ ਇਕ ਲਾਈ ਲੱਗ ਏ ਭਾਈਆ

ਸੱਚੀ ਗਲ ਨਾਲ਼ ਭਾਨਭੜ ਮੱਚਦਾ
ਸੱਚੀ ਗਲ ਵਿਚ ਅੱਗ ਏ ਭਾਈਆ