ਸਾਰੀ ਆਕੜ ਖੋਹ ਲੈਂਦਾ ਏ

ਸਾਰੀ ਆਕੜ ਖੋਹ ਲੈਂਦਾ ਏ
ਵੇਲ਼ਾ ਇਸਰਾਂ ਜੂਹ ਲੈਂਦਾ ਏ

ਵੇਲੇ ਤੋਂ ਕੋਈ ਭੀਤ ਨਹੀਂ ਲੁਕਦਾ
ਵੇਲ਼ਾ ਨਬਜ਼ਾਂ ਟੋਹ ਲੈਂਦਾ ਏ

ਮਾੜੇ ਦਾ ਬੱਸ ਜ਼ੋਰ ਏ ਏਨਾ
ਮਾੜਾ ਖੱਲ ਕੇ ਰੋ ਲੈਂਦਾ ਏ

ਸਾਰੇ ਸਾਕ ਨੇਂ ਜਿਉਂਦੀ ਜਾਣੇ
ਮੋਈਆਂ ਕਿਹੜਾ ਟੋਹ ਲੈਂਦਾ ਏ

ਹੁਣ ਤੇ ਲੋਕੀ ਰੰਗ ਤੱਕਦੇ ਨੇਂ
ਹੁਣ ਕਿਹੜਾ ਖ਼ੁਸ਼ਬੂ ਲੈਂਦਾ ਏ

ਬਾਅਜ਼ੇ ਵੇਲੇ ਵੱਟ ਮੱਥੇ ਦਾ
ਪੂਰਾ ਬੰਦਾ ਕੋਹ ਲੈਂਦਾ ਏ