ਤਿੰਨ ਦਾ ਮਾਸ ਖਵਾਈ ਰੱਖਣਾ ਸੌਖਾ ਨਹੀਂ

ਤਿੰਨ ਦਾ ਮਾਸ ਖਵਾਈ ਰੱਖਣਾ ਸੌਖਾ ਨਹੀਂ
ਦਰਦਾਂ ਨਾਲ਼ ਬਣਾਈ ਰੱਖਣਾ ਸੌਖਾ ਨਹੀਂ

ਅੱਜ ਵੀ ਉਹਦੇ ਨਾਂ ਤੇ ਅੜੀਆਂ ਕਰਦਾ ਏ
ਕਮਲਾ ਮਨ ਪਰਚਾਈ ਰੱਖਣਾ ਸੌਖਾ ਨਹੀਂ

ਲੋਕਾਂ ਅੰਦਰ ਉਠਣਾ ਬਹਿਣਾ ਹੱਸਣਾ ਵੀ
ਆਪਣੀ ਪੇੜ ਲੁਕਾਈ ਰੱਖਣਾ ਸੌਖਾ ਨਹੀਂ

ਕਿਧਰੇ ਕਿਧਰੇ ਆਪਣੀ ਲੋੜ ਵੀ ਪੈਂਦੀ ਏ
ਅਪਣਾ ਆਪ ਭਲਾਈ ਰੱਖਣਾ ਸੌਖਾ ਨਹੀਂ

ਹਰ ਪਲ ਉਹਦੀ ਯਾਦ ਦੀ ਛਾਵੇਂ ਬਹਿ ਰਹਿਣਾ
ਇਕ ਤਸਵੀਰ ਬਣਾਈ ਰੱਖਣਾ ਸੌਖਾ ਨਹੀਂ