ਤੌਬਾ ਕਿੰਨਾ ਕਹਿਰ ਏ ਭਾਈਆ

See this page in :  

ਤੌਬਾ ਕਿੰਨਾ ਕਹਿਰ ਏ ਭਾਈਆ
ਦੋਜ਼ਖ਼ ਏ ਯਾਂ ਸ਼ਹਿਰ ਏ ਭਾਈਆ
ਆਪਣੀ ਆਪਣੀ ਮੌਜ ਏ ਸਭ ਦੀ
ਆਪਣੀ ਆਪਣੀ ਲਹਿਰ ਏ ਭਾਈਆ
ਦੁਸ਼ਮਣ ਏ ਤੇ ਫ਼ਿਰ ਕੀ ਹੋਇਆ
ਦੁਸ਼ਮਣ ਕਿਹੜਾ ਗ਼ੈਰ ਏ ਭਾਈਆ
ਉਹਦਾ ਡੰਗਿਆ ਬਚ ਨਹੀਂ ਸਕਦਾ
ਉਹਦੀ ਗੱਲ ਵਿਚ ਜ਼ਹਿਰ ਏ ਭਾਈਆ
ਬੱਸ ਇੱਕ ਸਾਡੀ ਸੋਚ ਏ ਵੱਖਰੀ
ਸਾਡਾ ਕਿਹੜਾ ਵੀਰ ਏ ਭਾਈਆ
ਬਹੁਤਾ ਮਿੱਠਾ ਬੋਲ ਰਹੀਆਂ ਐਂ
ਕੰਮ ਤੇ ਨਹੀਂ ਕੋਈ ,ਖ਼ੈਰ ਏ ਭਾਈਆ?
ਚ੍ਹਡ਼ ਦੇ ਜਾਵਣ ਇੰਜ ਪਰਛਾਵੇਂ
ਜਿਵੇਂ ਢਲਦਾ ਪਹਿਰ ਏ ਭਾਈਆ

ਅਬਰਾਰ ਨਦੀਮ ਦੀ ਹੋਰ ਕਵਿਤਾ