ਵਾਈਜ਼ ਆਪਣੇ ਨਾਲ਼ ਬਰਾਬਰ ਥਾਂ ਦੇਵੀਂ ਤੇ ਸੋਚਾਂਗਾ

ਵਾਈਜ਼ ਆਪਣੇ ਨਾਲ਼ ਬਰਾਬਰ ਥਾਂ ਦੇਵੀਂ ਤੇ ਸੋਚਾਂਗਾ
ਪਿੱਛੇ ਲੱਗ ਕੇ ਨਾਲ਼ ਕਿਸੇ ਦੇ ਟੁਰਨਾ ਮੇਰੀ ਫ਼ਿਤਰਤ ਨਹੀਂ
ਹੋਏ ਜੇ ਤਕਲੀਫ਼ ਕੋਈ ਤੇ ਢਾਨਵਾਂ ਮਾਰ ਕੇ ਰੌਣਾ ਵਾਂ
ਚੁੱਪ ਚੁਪੀਤੇ ਨੁੱਕਰੇ ਲੱਗ ਕੇ ਕੁੜ੍ਹਨਾ ਮੇਰੀ ਫ਼ਿਤਰਤ ਨਹੀਂ
ਜਿਸ ਰਹਿ ਵੀ ਅਬਰਾਰ ਮੈਂ ਟੁਰਨਾ ਅੱਖੀਆਂ ਮੀਟ ਕੇ ਟੁਰਨਾ ਵਾਂ
ਮੰਜ਼ਿਲ ਲੱਭੇ ਯਾਂ ਨਾ ਲੱਭੇ, ਮੁੜਨਾ ਮੇਰੀ ਫ਼ਿਤਰਤ ਨਹੀਂ