ਖੋਜ

ਵਰ੍ਹਿਆਂ ਦਾ ਜਗਰਾਤਾ ਕੀ ਏ

ਵਰ੍ਹਿਆਂ ਦਾ ਜਗਰਾਤਾ ਕੀ ਏ ਸਾਨੂੰ ਪੁੱਛ, ਇਕਲਾਪਾ ਕੀ ਏ ਤੇਰੇ ਮਗਰੋਂ ਚੇਨ ਜ਼ਰਾ ਨਈਂ ਤੇਰੇ ਬਾਝ ਗਵਾਚਾ ਕੀ ਏ ਤੂੰ ਸਾਡੇ ਲਈ ਸਾਰੀ ਦੁਨੀਆ ਸਾਡੇ ਭਾਣੇ ਦੁਨੀਆ ਕੀ ਏ ਬੱਸ ਇਕ ਤੇਰਾ ਹਿਜਰ ਏ ਨਈਂ ਤੇ ਸਾਨੂੰ ਹੋਰ ਸਿਆਪਾ ਕੀ ਏ ਹੁਣ ਤੋਂ ਦਿਲ ਚੋਂ ਲਹਿੰਦਾ ਕਿਉਂ ਨਹੀਂ ਤੇਰਾ ਸਾਡਾ ਝਗੜਾ ਕੀ ਏ ਡੁੱਬਦਾ ਦਿਲ ਤੇ ਡੁੱਬਦਾ ਸੂਰਜ ਇਹ ਸਭ ਖੇਡ ਤਮਾਸ਼ਾ ਕੀ ਏ

See this page in:   Roman    ਗੁਰਮੁਖੀ    شاہ مُکھی