See this page in :  

ਘੜੀ ਮੁੜੀ ਮੈਂ ਦੇਵੇ ਬਾਲਾਂ
ਬਾਲਾਂ __ ਹੜ ਵਿਚ ਰੋੜਾਂ
ਘੜੀ ਮੁੜੀ ਮੈਂ ਆਸਾਂ ਬਿਨ੍ਹਾਂ
ਇੱਕ ਬਿਨ੍ਹਾਂ ਇੱਕ ਤੋੜਾਂ
ਦਿਲ ਵੀ ਉਹਦਾ ਨਾਂ ਨਾ ਛੱਡੇ
ਇਹਨੂੰ ਕਸਰਾਂ ਮੌੜਾਂ
ਇਸ ਇੱਕ ਬੰਦੇ ਬਾਹਜੋਂ ਵੇਖੋ
ਮੈਨੂੰ ਕਿੰਨੀਆਂ ਥੋੜਾਂ

ਅਫ਼ਜ਼ਲ ਅਹਸਨ ਰੰਧਾਵਾ ਦੀ ਹੋਰ ਕਵਿਤਾ