ਖ਼ਾਬ ਤੇ ਸਾਥ

ਖ਼ਾਬ ਤੇ ਸਾਥ ਦੇ
ਬਾਰੇ ਸੱਜਣਾ
ਸੋਚ ਕੇ ਏਨਾ
ਰੋਇਆ ਨਾ ਕਰ
ਪਛਤਾਵੇ ਦੇ ਤੱਕਲੇ ਉਪਰ
ਪੂਣੀ ਜਾਨ ਪਰੋਇਆ ਨਾ ਕਰ
ਟੁੱਟਣ ਆਲੀ ਨੇ ਆਖ਼ਰਖ਼
ਇਕ ਦਿਨ ਟੁੱਟਣਾ ਹੁੰਦਾ ਏ
ਛੁੱਟਣ ਆਲੀ ਨੇ ਆਖ਼ਰਖ਼
ਇਕ ਦਿਨ ਛਟਣਾ ਹੁੰਦਾ ਏ
ਪਰ ਇਹ ਹਯਾਤੀ ਆਲਾਹ
ਕਿਸੇ ਤਰ੍ਹਾਂ ਵੀ ਰੁਕਦਾ ਨਹੀਂ
ਤੇ ਇਹ ਦਿਲ ਦਾ ਕੌੜਾ ਕਿੱਸਾ
ਕਿਤੇ ਵੀ ਜਾ ਕੇ ਮੁਕਦਾ ਨਹੀਂ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 55 ( ਹਵਾਲਾ ਵੇਖੋ )