ਮੁਲਾਕਾਤ

ਬੋਤਲ ਚੋਂ ਵੱਲ ਖਾਂਦੀ ਨਕਲੀ ਇਕ ਸ਼ਾਲਾ ਮੁਟਿਆਰ
ਮਖ਼ਮਲ ਰੰਗੇ ਵਾਲ਼ ਸੀ ਉਹਦੇ ਹੋਠ ਸੀ ਫੁੱਲ ਅਨਾਰ
ਗੱਲ ਸੀ ਦੇਵੇ ਸ਼ਬ ਕਦਰ ਦੇ,ਅੱਖੀਆਂ ਛਲਕਣ ਹਾਰ
ਦੰਦ ਸੀ ਉਹਦੇ ਤਸਬੀਹ ਕੋਈ ਗਰਦਨ ਸੀ ਖ਼ਮਦਾਰ
ਟੁਰਦਾ ਫਿਰਦਾ ਬੁੱਤ ਗੁਲਾਬੀ ਸਿਜਦੇ ਕਰਨ ਹਜ਼ਾਰ
ਰੰਗੋ ਰੰਗੀ ਰੰਗ ਸੀ ਚੜ੍ਹਦੇ ਉਹਦੇ ਤੱਕਦਿਆਂ ਸਾਰ
ਸੁਬ੍ਹਾ ਉਹਦੇ ਆਖਿਆਂ ਸੌਂਵੇ ਹੋਏ ਬੀਦਾਰਰ
ਮੇਰੇ ਨਾਮ ਖ਼ਿਜ਼ਾਵਾਂ ਸਾਰੀਆਂ ਉਹਦੇ ਨਾਮ ਬਹਾਰ
ਚੁੱਪ ਸੀ ਉਹਦੀ ਖ਼ਾਲਸ ਦੀਪਕ ਬੋਲ ਸੀ ਖ਼ਾਸ ਮਲ੍ਹਾਰ
ਪੁੱਛਣ ਲੱਗੀ ਆਪਾਂ ਰਹੇ ਆਂ ਕਦੇ ਵਾਕਫ਼ ਕਾਰਾ
ਮੈਂ ਨਗਰ ਜਿਹਾ ਸੁਣਾ ਕੋਈ ਤੋਂ ਕੋਈ ਸੁਨਿਆਰ
ਚੁੱਪ ਕੀਤਾ ਬੱਸ ਸੁਣੀ ਗਿਆ ਮੈਂ ਓ ਜਾਦੂ ਗੁਫ਼ਤਾਰ
ਪਿਆਰ ਤੇਰੇ ਨਾਲ਼ ਕੀਤਾ ਸੀ ਮੈਂ ਟੁੱਟ ਕੇ ਕੀਤਾ ਪਿਆਰ
ਮੈਂ ਕਿਹਾ ਕੋਈ ਮੋੜ ਨਹੀਂ ਸਕਿਆ ਵੇਲੇ ਦੀ ਰਫ਼ਤਾਰ
ਚੁੱਪ ਕਰਕੇ ਘਰ ਆਪਣੇ ਟੁਰ ਜਾ ਰੌਣਾ ਏ ਬੇਕਾਰ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 81 ( ਹਵਾਲਾ ਵੇਖੋ )