ਜੇ ਤੋਂ ਮਿਰਜ਼ਾ ਹਿੰਦੋਂ

ਜੇ ਤੂੰ ਮਿਰਜ਼ਾ ਹਿੰਦੋਂ ਰਾਂਝਿਆ
ਤੇ ਮੈਂ ਤੱਤੜੀ ਜ਼ਹਿਰ ਨਾ ਫੁਕਦੀ
ਸਾਡੇ ਪਿਆਰ ਦੀ ਸਾਂਝੀ ਪੀਂਗ ਨੂੰ
ਭੈੜੀ ਮੌਤ ਵੀ ਤੋੜ ਨਾ ਸਕਦੀ
ਤੇਰੀ ਕੁੜੀ ਕਮਾਨ ਦੇ ਮਾਣ ਤੇ
ਵੇ ਮੈਂ ਕੈਦੋ, ਕਾਜ਼ੀ ਡੱਕਦੀ
ਤੂੰ ਖੇੜਿਆਂ ਨੂੰ ਬੀਬਾ ਸਜਦੋਂ
ਮੈਂ ਸਿਆਲਾਂ ਨਾਲ਼ ਨਜਿੱਠਦੀ

ਤੂੰ ਭਾਂਬੜ ਬਣ ਕੇ ਮਚਦੋਂ
ਮੈਂ ਹਨੇਰੀ ਬਣ ਕੇ ਝੱਲਦੀ
ਮੈਂ ਵੇਖਦੀ ਮੇਰੇ ਹੱਥ ਦੀ
ਗੰਡ ਕਿਸੇ ਤੋਂ ਕਿਵੇਂ ਖੁੱਲਦੀ

ਜੇ ਤੂੰ ਮਿਰਜ਼ਾ ਹਿੰਦੋਂ ਰਾਂਝਿਆ ਵੇ ਮੈਂ ਖ਼ੋਰੇ ਕੀਹ ਕੁਝ ਕਰਦੀ ਨਾ ਤੋਂ ਬਣ ਆਈਓਂ ਮਰ ਦੂੰ ਨਾ ਮੈਂ ਬਣ ਆਈਓਂ ਮਰਦੀ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )