ਦਸਤਾਵੇਜ਼

ਉਹਦੇ ਹੋਂਠਾਂ ਦੀ ਦੋ ਵਰਕਿਆਂ ਵਾਲੀ ਦਸਤਾਵੇਜ਼
ਮੇਰੇ ਸਾਮ੍ਹਣੇ ਖੁੱਲੀ ਪਈ
ਤੇ ਮੈਂ ਇਹਨੂੰ ਨੀਝ ਲਾ ਕੇ ਪੜ੍ਹ ਰਿਹਾ
ਸਿਰਫ਼ ਕੋਈ ਕੋਈ ਫ਼ਿਕਰਾ ਪੱਲੇ ਪੈਂਦਾ
ਏਸ ਦਸਤਾਵੇਜ਼ ਦੀ ਇਬਾਰਤ ਦੇ ਹੇਠਾਂ
ਬਹੁਤ ਸਾਰੇ ਦਸਤਖ਼ਤ
ਲਾਲ਼, ਕਾਲੇ,ਨੀਲੇ
ਕੋਈ ਦਸਤਖ਼ਤ ਸਾਫ਼ ਪੜ੍ਹੇ ਜਾਂਦੇ
ਕੋਈ ਇਕਾਹੀ ਆਪਣੇ ਆਪ ਗਵਾਚੇ ਹੋਈਏ
ਤੇ ਕੋਈ ਬੜੇ ਤਿੱਖੇ ਜਿਹੇ, ਜਿਵੇਂ ਕੋਈ ਸਵਾਲ
ਪਹਿਲੀ ਨਜ਼ਰੇ ਇਹ ਕੋਈ ਅਪੀਲ ਜਾਪਦੀ
ਯਾਂ ਕਿਸੇ ਅਗਜ਼ੀ ਬਿਸ਼ਨ ਦੇ ਰਜਿਸਟਰ ਦਾ ਉਹ ਪੁਨਾ
ਜਿਹਦੇ ਅਤੇ ਵਾਪਸ ਜਾਣ ਲੱਗੀਆਂ
ਤੁਸੀਂ ਘੱਟੋ ਘੱਟ ਆਪਣੇ ਦਸਤਖ਼ਤ ਜ਼ਰੂਰ ਕਰਦੇ

ਇਹ ਦਸਤਾਵੇਜ਼ ਹੋਈ ਵੀ ਅਣਹੋਈ
ਤੇ ਇਹ ਦਸਤਾਵੇਜ਼ ਬੜੀ ਮੇਲ਼ੀ ਤੇ ਗੰਦੀ ਤੇ ਮੁੜੀ ਤੜੀ
ਤੇ ਕਿਤੋਂ ਕਿਤੋਂ ਬੜੀ ਸ਼ੋਖ਼ ਤੇ ਖਿਚਰੀ
ਜਿਵੇਂ ਹੁੰਦੀ ਏ ਵਕਾਵ ਰੰਨਾਂ ਦੀ ਜਵਾਨੀ ਖਿਚਰੀ ਤੇ ਸ਼ੋਖ਼
ਮੈਂ ਦਸਤਖ਼ਤ ਵਿਚ ਆਪਣੇ ਹੱਥ ਪਛਾਣ ਰਿਹਾ
ਤੇ ਨੀਝ ਲਾ ਕੇ ਪੜ੍ਹ ਰਿਹਾ ਇਹਦੀ ਇਬਾਰਤ ਨੂੰ
ਸਿਰਫ਼ ਦਸਖ਼ਤਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਜਾਂਦੀ
ਇਹ ਦਸਤਖ਼ਤ
ਚਕਲੇ ਦੀ ਔਰਤ ਦੇ ਪਿੰਡੇ ਉਤੇ ਲੱਗੇ ਰੰਗ ਬਰੰਗੇ ਦਾਗ਼
ਤੇ ਇਹ ਔਰਤ
ਦਿਲ ਦੇ ਰੰਗਦਾਰ ਟਿਕਟਾਂ ਵਾਲੇ ਲਿਫ਼ਾਫ਼ੇ ਵਿਚ ਬੰਦ ਹੋਣਾ ਮੰਗਦੀ
ਸਿਰਫ਼ ਇਕ ਹੱਥ ਦੀ ਲਿਖੀ ਚਿੱਠੀ ਬਣ ਕੇ
ਬੜੇ ਹੀ ਸਬਕ ਤੇ ਕੋਲੇ ਹੱਥਾਂ ਵਿਚ ਜਾਣ ਲਈ
(1970)

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼