ਗੁਜਰਾਤ

ਵੇਖ ਕੇ ਫੁੱਟ ਸੀਨੇ ਦੇ ਚੰਨਾਂ
ਤੂੰ ਵੀ ਹੱਸਦੇ ਫੁੱਲਾਂ ਦੀ ਗੱਲ ਸੂਚੀ
ਹੋਂਠਾਂ ਅਤੇ ਹੋਈਆਂ ਕੋਕਾਂਂ
ਤੂੰ ਵੀ ਆਪਣੇ ਕੁਨੀਨ ਸੁਣੀਆਂ
ਸੜਕਾਂ ਅਤੇ ਸੱਧਰਾਂ ਦੇ ਜ਼ਖ਼ਮੀ ਪਰਛਾਵੇਂ
ਤੂੰ ਵੀ ਆਪਣੀ ਅੱਖੀਂ ਡਿਠੇ
ਹੰਝੂ ਹੰਝੂ ਸਾਗਰ
ਤੋਂ ਵੀ ਤਾਰੂ ਬਣੀਆਂ
ਤੇਰੇ ਹੱਥਾਂ ਦੇ ਵਿਚ ਵੀ ਮੈਂ ਖੁੱਲੀ ਵੇਖੀ
ਸੱਚ ਦੀ ਬਾਣੀ
ਮੁੜ ਪਲ ਦੋ ਪਲ ਮਗਰੋਂ ਚੰਨਾਂ
ਤੂੰ ਚਾਪੀਤਾ ਮੌਤ ਕੁੜੀ ਦੇ ਹੱਥੋਂ ਪਾਣੀ
ਮੈਨੂੰ ਮੁੜ ਮੁੜ ਪਿੱਛੇ ਵੇ ਤੇਰੀ ਮਾਂ ਰਾਣੀ
ਨੀ ਦੱਸ ਕਿੱਥੇ ਮੇਰੇ ਇੱਜ਼ਤ ਬੈਗ ਨੇ ਜਾ ਕੇ ਡੇਰਾ ਲਾਇਆ
ਨੀ ਤੇਰੇ ਮਹੀਂਵਾਲ ਦੇ ਜੀਵਨ ਸ਼ਹਿਰ ਨੂੰ ਕੁੜੀਏ
ਕਿਹੜੀ ਗੱਡੀ ਜਾਨੀ

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼