ਜਦ ਦੋਸਤ ਨਹੀਂ ਹੁੰਦਾ

ਜਦ ਦੋਸਤ ਨਹੀਂ ਹੁੰਦਾ
ਪੇੜ ਵੀ ਮਰ ਜਾਂਦੀ ਏ
ਹੰਝੂਆਂ ਤੇ ਉਂਗਲਾਂ ਤੇ ਹੋਂਠਾਂ ਵਿਚ

ਜਦ ਦੋਸਤ ਨਹੀਂ ਹੁੰਦਾ
ਤਾਂ ਦਿਲ ਦੀ ਧੱਕ ਧੱਕ ਬੰਦ ਨਹੀਂ ਹੁੰਦੀ
ਤੇ ਜੀਣਾ ਪੈਂਦਾ ਏ
ਜੀਵਨ ਦੇ ਬਣਾ

ਜਦ ਦੋਸਤ ਨਹੀਂ ਹੁੰਦਾ
ਤਾਂ ਚਿੱਟੀ ਦਹਾੜ ਮੁਸਕਰਾ ਵਨਦੀ ਰਹਿੰਦੀ
ਤੇ ਮੇਰਾ ਹੱਥ ਫੜ ਕੇ ਬਾਰੀ ਚੋਂ ਵਖਾਵਨਦੀ
ਗਲੀਆਂ ਵਿਚ ਵਗਦਾ ਦੇਸ ਦਾ ਲਹੂ
ਫਾਈਆਂ ਦੀ ਕਤਾਰ ਤੋਂ ਪਰਾਂਹ

ਜਦ ਦੋਸਤ ਨਹੀਂ ਹੁੰਦਾ
ਬੱਝ ਜਾਂਦੀ ਏ
ਸ਼ਾਇਰੀ ਤੇ ਸ਼ਾਮ ਤੇ ਡੁਸਕਣ ਆ ਸੱਸ

ਜਦ ਦੋਸਤ ਨਹੀਂ ਹੁੰਦਾ
ਖਿੜਦਾ ਏ ਗੁਲਾਬ
ਤੇ ਸੌਂ ਜਾਂਦਾ ਏ
ਜੇਲ੍ਹ ਵਿਚੋਂ ਝਾਕਦੀ ਅੱਖ ਦੇ ਫੁੱਟ ਵਿਚ ਕਲਾ

ਜਦ ਦੋਸਤ ਨਹੀਂ ਹੁੰਦਾ
ਤਾਂ ਕੋਈ ਹਾਦਸਾ ਨਹੀਂ ਹੁੰਦਾ
ਖ਼ਲਕਤ ਦੀ ਗੂੰਜ
ਹਰ ਸਵੇਰ ਫ਼ੁੱਟਪਾਥਾਂ ਚੋਂ ਉੱਗਦੀ ਏ
ਤੇ ਲੋਕ ਰਾਜ ਦਾ ਸਵਾਲ
ਪੁਲਿਸ ਦੇ ਤਸਬੀਹੇ ਨਾਲ਼ ਮਰਨ ਵਾਲੇ ਕੈਦੀ

ਜਦ ਦੋਸਤ ਨਹੀਂ ਹੁੰਦਾ
ਤਾਂ ਹਯਾਤੀ ਹੁੰਦੀ ਏ ਗੁੰਗੇ ਟੈਲੀਫ਼ੋਨ ਵਰਗੀ
ਜਿਨਹੋਂ ਤੱਕਦਿਆਂ ਤੱਕਦਿਆਂ ਨਜ਼ਰ ਥੱਕ ਕੇ ਡਿੱਗ ਪੈਂਦੀ ਏ

ਰਾਤ ਤੇ ਚਾਨਣ ਦੇ ਵਿਚਕਾਰ

ਹਵਾਲਾ: ਮੇਰੀਆਂ ਨਜ਼ਮਾਂ ਮੋੜ ਦੇ; ਸਫ਼ਾ 72