ਮੁੜ ਧਰਤੀ ਰੋ ਆਖਦਯਯ
ਤੁਸੀਂ ਸਭੇ ਮੇਰੇ ਲਾਲ਼
ਕਿਉਂ ਲਹੂ ਦੀਆਂ ਸਾਂਝਾਂ ਤੋੜ ਕੇ
ਲਾਈਆਂ ਜੇ ਗ਼ੈਰਾਂ ਨਾਲ਼

ਜਦ ਭਾਈਆਂ ਬਾਝ ਨਾ ਮਜਲਸਾਂ
ਜਦ ਯਾਰਾਂ ਬਾਝ ਨਾ ਯਾਰ
ਕੀ ਸੋਚ ਕੇ ਤੋੜੇ ਸਾਕ ਜੇ
ਕਿਉਂ ਖਿੱਚੀ ਨੇਂ ਤਲਵਾਰ

ਮੂੰਹ ਮੋੜ ਖੜ੍ਹਾ ਮਹੀਂਵਾਲ ਵੇ
ਲਈ ਮਿਰਜ਼ੇ ਖਿੱਚ ਕਮਾਨ
ਇਕ ਪਾਸੇ ਵਰਕ ਗ੍ਰੰਥ ਦੇ
ਇਕ ਪਾਸੇ ਕਰ ਆਨਨ

ਅਜੇ ਸੋਹਣੀ ਤਰਸੇ ਪਿਆਰ ਨੂੰ
ਅਜੇ ਹੈਰਾਨ ਲੁਕ ਲੁਕ ਰੌਣ
ਕਿਉਂ ਏਡੀਆਂ ਭੀੜਾਂ ਪੀਣ ਵੇ
ਜੇ ਦੁੱਖ ਸੁੱਖ ਸਾਂਝੇ ਹੋਵਣ

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼